


Cydia ਦੇ ਸੌਫਟਵੇਅਰ ਨਾਲ਼ ਜੇਲਬਰੇਕ (jailbreak) ਹੋਏ ਹੋਏ ਫੋਨ ਵਿੱਚ ਹੁਣ ਤੁਸੀਂ ਪੰਜਾਬੀ ਵਿੱਚ ਈਮੇਲ, ਐਸ ਐਮ ਐਸ, ਖੋਜ ਆਦਿ ਕਰ ਸਕੋਗੇ!
ਇਹ ਬਹੁਤ ਹੀ ਮਾਅਰਕੇ ਵਾਲ਼ਾ ਕਾਰਜ 'ਵਰੁਣ' ਨਾਮ ਦੇ ਡਿਵਲਪਰ ਨੇ ਕੀਤਾ ਹੈ, ਕੱਲ੍ਹ ਮੈਂ ਉਨ੍ਹਾਂ ਨੂੰ ਈਮੇਲ ਕਰ ਕੇ ਕਿਹਾ ਸੀ ਕਿ ਤੁਸੀਂ ਹਿੰਦੀ ਵਿੱਚ ਅਤੇ ਹੋਰ ਭਾਸ਼ਾਵਾਂ ਵਿੱਚ ਕੀਬੋਰਡ ਬਣਾਏ ਹਨ ਕਿਉਂ ਨਹੀਂ ਤੁਸੀਂ ਪੰਜਾਬੀ ਵਿੱਚ ਵੀ ਕੀਬੋਰਡ ਬਣਾਉਂਦੇ? ਉਨ੍ਹਾਂ ਨੇ ਈਮੇਲ ਦਾ ਦੂਜੇ ਦਿਨ ਹੀ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਆਉਣ ਵਾਲੇ ਦਿਨ ਨੂੰ ਸੀਡੀਆ ਤੇ ਕੀਬੋਰਡ ਵੇਖੋਗੇ!
ਵਾਕਿਆ ਹੀ ਕਮਾਲ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣਾ ਕਾਰਜ ਕਰ ਵਿਖਾਇਆ। ਬਹੁਤ ਬਹੁਤ ਹੀ ਧੰਨਵਾਦ ਵਰੁਣ ਸਾਹਿਬ ਦਾ।
ਵਰੁਣ ਸਾਹਿਬ ਦਾ ਬਲੌਗ ਪਤਾ ਹੈ:
http://varun4code.blogspot.com
0 ਟਿੱਪਣੀ ਲਿਖੋ:
Post a Comment