5.11.08

ਬਰਾਕ ਓਬਾਮਾ.....

ਅੱਜ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਰੰਗਦਾਰ ਵਿਅਕਤੀ ਵਲੋਂ ਰਾਸ਼ਟਰਪਤੀ ਦੀ ਚੋਣ ਵਿੱਚ ਜਿੱਤ ਹਾਸਲ ਕਰ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਗਿਆ ਹੈ।
ਬਰਾਕ ਓਬਾਮਾ, ਜਿਸ ਨੇ ਜੌਨ ਮਕੇਨ ਨੂੰ ੩੪੯/੧੬੨ ਦੇ ਫਰਕ ਨਾਲ਼ ਚੋਣ ਵਿੱਚ ਮਾਤ ਦਿੱਤੀ।
ਆਸ ਹੈ ਅਮਰੀਕਾ ਹੁਣ ਦੁਨੀਆਂ ਦੇ ਨਕਸ਼ੇ ਤੇ ਬਹੁਤ ਹੀ ਮਹੱਤਵਪੂਰਣ ਮੋੜ ਮੁੜੇਗਾ ਅਤੇ ਦੁਨੀਆਂ ਨੂੰ ਸਹੀ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰੇਗਾ।
"ਬਰਾਕ ਓਬਾਮਾ" 'ਕਾਲਾ ਵਿਅਕਤੀ' 'ਚਿੱਟੇ ਘਰ' ਵਿੱਚ ਬੈਠੇਗਾ। ਜਿਸ ਨਾਲ਼ ਮੈਂ ਸਮਝਦਾ ਹਾਂ ਕਿ ਬਹੁਤ ਗਲਤ ਫਹਿਮੀਆਂ ਖਤਮ ਹੋਣਗੀਆਂ।
ਅਮਰੀਕਾ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਓਹ ਕਾਲੇ ਅਤੇ ਚਿੱਟੇ ਵਿੱਚ ਫਰਕ ਨਹੀਂ ਕਰਦੇ ਬਲਕਿ ਸੂਝ, ਸਮਝ ਅਤੇ ਸਿਆਣਪ ਵਾਲ਼ੇ ਵਿਅਕਤੀ ਨੂੰ ਰਾਸ਼ਟਰਪਤੀ ਲਈ ਚੁਣ ਕੇ ਉਹਨਾਂ ਨੇ ਕਮਾਲ ਕਰ ਕੇ ਵਿਖਾ ਦਿੱਤਾ ਹੈ।
"ਬਰਾਕ ਓਬਾਮਾ ਦਾ ਸਵਾਗਤ ਹੈ!!!"

1 comment:

ਹਰਮੇਲ ਪਰੀਤ said...

ਬਹੁਤ ਚੰਗੀ ਟਿੱਪਣੀ ਹੈ ਬਰਾਕ ਓਬਾਮ ਦੀ ਜਿੱਤ ਬਾਰੇ। ਬੇਸ਼ੱਕ ਅਮਰੀਕੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਰਾਜ ਨੂੰ ਕਿੰਨਾ ਸਮਝਦੇ ਤੇ ਸਨਮਾਨ ਦਿੰਦੇ ਨੇ। ਸਾਡੇ ਭਾਰਤੀ ਲੋਕਾਂ ਨੂੰ ਵੀ ਅਮਰੀਕੀਆਂ ਕੋਲੋਂ ਸਿੱਖਣਾ ਚਾਹੀਦਾ ਹੈ ਕੁੱਝ ਅਤੇ ਚੋਣਾਂ ਵੇਲੇ ਧਰਮ, ਜਾਤ, ਰੰਗ ਨਸਲ ਤੋਂ ਉਪਰ ਉਠ ਕੇ ਯੋਗ ਵਿਅਕਤੀ ਨੂੰ ਚੁਣਨਾ ਚਾਹੀਦਾ ਹੈ।

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...