30.3.10
ਝਾਂਜਰਾਂ ਦੇ ਬੋਲ - ਰਾਣਾ ਗਿੱਲ (ਪੰਜਾਬੀ ਗੀਤਾਂ ਦੀ ਐਲਬਮ)
"ਝਾਂਜਰਾਂ ਦੇ ਬੋਲ" ਐਲਬਮ "COSMO ROYALz MUSIC Entertainment" ਦੁਆਰਾ ਭਾਰਤ ਵਿੱਚ ਬੜੇ ਜੋਸ਼ ਨਾਲ਼ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਐਲਬਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਦਾ ਧਿਆਨ ਰੱਖਦਿਆਂ ਹੋਇਆਂ ਗੀਤਾਂ ਦੀ ਚੋਣ ਕੀਤੀ ਗਈ ਹੈ।
"ਰਾਣਾ ਗਿੱਲ" ਪੰਜਾਬੀ ਸੰਗੀਤ ਵਿੱਚ ਉੱਭਰਦਾ ਹੋਇਆ ਬਹੁਤ ਹੀ ਸੁਰੀਲਾ ਕਲਾਕਾਰ ਹੈ। ਰਾਣਾ ਗਿੱਲ ਦੀ ਇਹ ਪੰਜਾਬੀ ਦੀ ਪਲੇਠੀ ਪੇਸ਼ਕਸ਼ ਹੈ। ਇਸ ਐਲਬਮ ਵਿੱਚ ਨੌਂ ਗੀਤ ਹਨ, ਜਿਨ੍ਹਾਂ ਦਾ ਸੰਗੀਤ ਦਿਨੇਸ਼, ਵਿਕਰਮ ਨਾਗੀ ਅਤੇ ਨਸੀਬ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤਾਂ ਦੀ ਵੀਡੀਓਜ਼ ਗੁਰਚਰਨ ਵਿਰਕ ਦੁਆਰਾ ਤਿਆਰ ਕੀਤੀ ਗਈ ਹੈ। ਚਰਨ ਠਾਕੁਰ ਜੀ ਹੋਰਾਂ ਨੇ ਆਪਣੀ ਕੰਪਨੀ ਕੌਸਮੋ ਰੋਇਲਜ਼ ਇੰਟਰਟੇਨਮਿੰਟ ਦੇ ਬੈਨਰ ਹੇਠ ਇਸ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤਾ ਹੈ।
ਨੌਂ ਗੀਤਾਂ ਵਿੱਚੋਂ ਪੰਜ ਗੀਤ ਰਾਣਾ ਗਿੱਲ ਦੀ ਕਲਮ ਦਾ ਕਮਾਲ ਹੈ, ਇਕ ਗੀਤ ਪੰਜਾਬੀ ਫੋਕ ਵਿੱਚੋਂ ਲਿਆ ਗਿਆ ਹੈ, ਰਾਣਾ ਗਿੱਲ ਦੁਆਰਾ ਇਸ ਗੀਤ ਵਿੱਚ ਬਹੁਤ ਹੀ ਮਿੱਠੀਆਂ ਮਿੱਠੀਆਂ ਬੋਲੀਆਂ ਪਰੋਈਆਂ ਗਈਆਂ ਹਨ ਅਤੇ ਬਾਕੀ ਤਿੰਨ ਗੀਤ ਕਮਲ ਕੰਗ ਦੀ ਕਲਮ 'ਚੋਂ ਜਨਮੇਂ ਹਨ।
ਇਸ ਐਲਬਮ ਵਿੱਚ ਭੰਗੜਾ ਗੀਤ (ਬੀਟ), ਪਿਆਰ ਮੁਹੱਬਤ, ਉਦਾਸ ਟੱਚ ਅਤੇ ਸੰਸਾਰਕ ਪੱਧਰ ਤੇ ਉਪਜੀ ਸੋਚ ਦਾ ਸਰੋਤੇ ਅਨੰਦ ਮਾਣ ਸਕਣਗੇ।
ਗੁਜਾਰਸ਼ ਹੈ ਕਿ ਅਸਲੀ ਐਲਬਮ ਹੀ ਖਰੀਦੋ। ਮਿਹਰਬਾਨੀ ਹੋਵੇਗੀ।
ਹੋਰ ਜਾਣਕਾਰੀ ਲਈ ਪਧਾਰੋ @ WWW.RANAGILL.NET
ਸ਼ੁਕਰੀਆ!!
Subscribe to:
Post Comments (Atom)
ਲੋਕ ਕੁਝ ਵੀ ਕਹਿਣ.......
ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...
-
ਗੱਲ ਵੈਨਕੂਵਰ ਦੇ ਇਲਾਕੇ/ਏਰੀਏ ਦੀ ਹੈ। ਹੋਇਆ ਇੰਝ ਕਿ ਆਪਣੇ ਆਪ ਨੂੰ ਇੱਕ ਪਾਠੀ ਸਿੰਘਾਂ ਦੀ ਏਜੰਸੀ ਦੇ ਕਾਰਕੁਨ ਦੱਸਣ ਵਾਲੇ ਤਿੰਨ ਸਿੰਘਾਂ ਵਲੋਂ ਰਿੱਚਮੰਡ ਇਲਾਕੇ ‘ਚ ਅਖੰਡ...
-
ਗੱਲਾਂ ਤਾਂ ਬਹੁਤ ਹੁੰਦੀਆਂ ਨੇ ਪਰ ਕਦੀ ਤੇਰੇ ਕੋਲ਼ ਸਮਾਂ ਨਹੀਂ ਹੁੰਦਾ ਸੁਣਨ ਲਈ ਤੇ ਕਦੀ ਮੇਰੇ ਕੋਲ਼ ਕਰਨ ਲਈ। ਪਰ ਫਿਰ ਮੈਂ ਸੋਚਦਾ ਹਾਂ ਕਿ ਜ਼ਿੰਦਗੀ ਦੀ ਬਾਤ ਪਾਉਣ ਲਈ...
-
ਨਵਾਂ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਣਾ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ੧੦੧ ਵੇਂ ਜਨਮ ਦਿਹਾੜੇ ਤੇ ਪੰਜਾਬ ਦੇ ਮੁ...
No comments:
Post a Comment