1.6.12

ਜਦੋਂ ਮਨ ਸ਼ਾਂਤ ਹੋਵੇ ਜਾਂ ਫੇਰ ਜਦੋਂ ਅਸ਼ਾਂਤ...........

ਜਦੋਂ ਮਨ ਦੀ ਹਾਲਤ ਝੀਲ ਦੇ ਪਾਣੀ ਵਰਗੀ ਅਡੋਲ ਹੋਵੇ ਜਾਂ ਪੂਰਨਮਾਸ਼ੀ ਦੀ ਰਾਤ ਵਿੱਚ ਖਲਬਲੀ ਮਚਾਉਂਦੇ ਸਾਗਰ ਵਰਗੀ, ਚੰਗੇ ਖਿਆਲ ਉਦੋਂ ਹੀ ਉਪਜਦੇ ਹਨ ਬਾਕੀ ਤੁਰੇ ਫਿਰਦੇ ਜਿਹੇ ਖਿਆਲ ਤਾਂ ਖੁੱਡੇ 'ਚ ਤਾੜੇ ਕੁੱਕੜਾਂ ਵਰਗੇ ਹੁੰਦੇ ਨੇ ਜਦੋਂ ਮਰਜ਼ੀ ਖੁੱਲੇ ਛੱਡ ਦਿਓ ਤੇ ਜਦੋਂ ਮਰਜ਼ੀ ਫੜ ਕੇ ਧੌਣ ਮਰੋੜ ਲਓ!

ਕਦੀ ਕਦੀ ਇਕੱਲਤਾ ਸਵਾਰ ਹੋ ਜਾਂਦੀ ਏ ਜ਼ਿੰਦਗੀ ਦੀ ਕਿਸ਼ਤੀ ਉੱਤੇ ਤੇ ਕਦੀ ਕਦੀ ਬਾਜ਼ ਲੈ ਉੱਡਦੇ ਨੇ ਰੂਹ ਨੂੰ ਜਿਸਮ ਦੇ ਪਿੰਜਰੇ 'ਚੋਂ ਰਿਹਾ ਕਰਾ ਕੇ!

ਤੇਰੇ ਕਹਿਣ ਨੂੰ ਕੀ ਕਰਨਾ? ਜਾਂ ਆਪਣੇ ਆਪ ਦਾ ਕੀ ਸੁਣਨਾ? ਸਭ ਕੁਝ ਬਹੁਤ ਬੋਝਲ ਜਿਹਾ ਜਾਪਣ ਲੱਗ ਪੈਂਦਾ ਏ, ਤੁਰਿਆਂ ਤੁਰਿਆਂ ਉਮਰਾਂ ਦੇ ਲੰਮੇ ਸਫ਼ਰ ਤੇ। ਤੂੰ ਕਹੇਂਗਾ ਕਿਹੋ ਜਹੀਆਂ ਬੇਸੁਆਦੀਆਂ ਗੱਲਾਂ ਮਾਰਨ ਲੱਗ ਪਿਆ ਏ, ਪਰ ਮੈਂ ਤਾਂ ਉਹੋ ਹੀ ਕਿਹਾ ਜੋ ਮੈਨੂੰ ਪਾਣੀ ਦੇ ਰੰਗ ਜਿਹਾ ਜਾਪਦਾ ਏ ਮੇਰੀ ਰੂਹ 'ਚ ਦੌੜਦਾ ਹੋਇਆ!

ਉਹ ਬਹੁਤ ਕੁਝ ਕਹਿ ਗਿਆ ਪਰ ਮੇਰਾ ਬਹੁਤ ਕੁਝ ਕਹਿਣ ਤੋਂ ਰਹਿ ਗਿਆ, ਚਲੋ ਕੋਈ ਨਹੀਂ ਕਹਿ ਕੇ ਓਸ ਸਮੇਂ ਤਾਂ ਪਾਸਾ ਵੱਟ ਲਿਆ ਸੀ ਅੰਦਰਲੇ ਤੋਂ! ਪਰ ਹੁਣ ਕਿਵੇਂ ਸਮਝਾਵਾਂ? ਕਿਵੇਂ ਮਨਾਵਾਂ ਕਿ ਦਿਲਾ, ਖਲਾਅ ਦੇ ਸਹਾਰੇ ਨਾਲ਼ ਉਮਰਾਂ ਦੀ ਸਰਦਲ ਨਹੀਂ ਟੱਪੀ ਜਾਂਦੀ!




ਕਮਲ ਕੰਗ  ੦੧ ਜੂਨ ੨੦੧੨ 

                     


2 comments:

Unknown said...

Feelings are difficult to express in words !!!
Still u tried it in a very impressive way to make the feeling a real feeling .. All your writings are really heart touching .. Keep it up

ਕਾਵਿ-ਕਣੀਆਂ said...

"ਧੰਨਵਾਦ ਤੁਹਾਡਾ ਬਹੁਤ ਬਹੁਤ ਇਨ੍ਹਾਂ ਝਰੀਟਾਂ ਨੂੰ ਮਾਣ ਬਖ਼ਸ਼ਣ ਲਈ, ਲੇਖਕ ਨੂੰ ਕਾਦਰ ਦੀ ਕੁਦਰਤ ਨਾਲ਼ ਨੇੜਤਾ ਹੋਣ ਦਾ ਸੁਭਾਗ ਮਹਿਸੂਸ ਹੁੰਦਾ ਹੈ ਜਦੋਂ ਕੋਈ ਚੰਗੀ ਰੂਹ ਲਿਖਤ ਨੂੰ ਵਡਿਆਉਂਦੀ ਹੈ"

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...