23.1.08

ਲਾਲ ਬੱਤੀ, ਖੁੱਸ ਗਈ, ਫੱਤੋ ਸਾਡੀ.....

ਲਾਲ ਬੱਤੀ, ਖੁੱਸ ਗਈ,
ਫੱਤੋ ਸਾਡੀ, ਰੁੱਸ ਗਈ!
ਅੱਜ ਦੀ ਤਾਜ਼ਾ ਖ਼ਬਰ.....
ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲਾਲ ਬੱਤੀ ਅਤੇ ਸੁਰੱਖਿਆ ਦੇਣ ਵਾਲੇ ਫੈਸਲੇ ਤੇ ਰੋਕ (ਰੋਜ਼ਾਨਾ ਸਪੋਕਸਮੈਨ.ਕੌਮ)
ਪੜ੍ਹ ਕੇ ਜਿੱਥੇ ਕਈ ਲੋਕਾਂ ਨੂੰ ਬਹੁਤ ਖੁਸ਼ੀ ਹੋਈ, ਸੱਚ ਜਾਣਿਓ ਮੈਨੂੰ ਬਹੁਤ ਦੁੱਖ ਹੋਇਆ! ਜਰਾ ਸਾਹ ਲਓ, ਦੱਸਦਾ ਕਿ ਕਿਉਂ ਹੋਇਆ?
-------------------------------
"ਓ ਕਮਲ਼ਿਆ... ਏਦਾਂ ਥੋੜੀ ਕਰਨਾ ਚਾਹੀਦਾ ਸੀ, ਚਲੋ ਮੰਨਿਆ ਕਿ ਲੋਕਾਂ ਨੂੰ ਲਾਰੇ ਆਪਾਂ ਲਾ ਲਈਦੇ ਆ, ਪਰ ਸਾਨੂੰ ਵੀ ਸਾਡੇ 'ਆਕਾ' ਨੇ ਲਾਰਿਆਂ 'ਚ ਰੱਖਿਆ। ਹਾਇਓ ਮੇਰਿਆ ਰੱਬਾ, ਸਾਡਾ ਤੇ ਕੁਝ ਨਹੀਂ ਜੇ ਬਚਿਆ! ਹੁਣ ਕਿਵੇਂ ਮੂੰਹ ਵਿਖਾਵਾਂਗੇ ਲੋਕਾਂ ਨੂੰ? ਉਹ ਤੇ ਅੱਗੇ ਈ ਸਾਡੇ ਤੋਂ ਬਾਗੀ ਹੋਣ ਨੂੰ ਫਿਰਦੇ ਆ, ਹੁਣ ਤੇ ਸਾਨੂੰ ਉਨ੍ਹਾਂ ਡੇਲਿਆਂ ਵੱਟੇ ਨਹੀਂ ਸਿਆਨਣਾ!"
-------------------------------
ਮੈਂ ਸੋਚਦਾਂ ਕਿ ਕੁਝ ਮੈਂਬਰ ਹੁਣ ਇਕ ਦੂਸਰੇ ਨਾਲ ਏਸ ਤਰਾਂ ਦੁੱਖ ਫੋਲਦੇ ਹੋਣੇ ਨੇ ਜੇਸ ਤਰਾਂ ਮੈਂ ਉੱਪਰ ਬਿਆਨ ਕੀਤਾ। ਖੈਰ, ਜੇ ਰੱਬ ਨੇ ਲਾਲ ਬੱਤੀ ਤੇ ਸਿਪਾਹੀ ਖੋਹ ਲਿਆ ਤਾਂ ਕੀ ਹੋਇਆ? ਇਹਨਾਂ ਚੀਜ਼ਾਂ ਦੀ ਲੋੜ ਵੀ ਕੀ ਸੀ ਇਹਨਾਂ ਨੂੰ? ਨਾਲੇ ਚੀਜ਼ਾਂ ਕਿਹੜੀਆਂ ਬੰਦੇ ਦੇ ਨਾਲ ਜਾਂਦੀਆਂ, ਸਭ ਕੁਝ ਏਥੇ ਹੀ ਤਾਂ ਰਹਿ ਜਾਂਦਾ ਹੈ, ਨਾਲ ਤਾਂ ਸਿਆਣੇ ਦੱਸਦੇ ਆ ਕਿ ਬੰਦੇ ਦੇ ਅਮਲ ਹੀ ਜਾਂਦੇ ਆ। ਉਹ ਇਹਨਾਂ ਕੋਲ ਬਥੇਰੇ ਆ ਸੁੱਖ ਨਾਲ। ਹੁਣ ਤੁਸੀਂ ਅਮਲ ਕਿਤੇ ਉਹ ਨਾ ਸਮਝ ਲੈਣੇ ਜਿਹੜੇ 'ਸਿਆਣਿਆਂ' ਕੋਲ ਹੁੰਦੇ ਆ? ਇਹ ਤਾਂ ਜਿਹੜੇ ਬਾਰਡਰ ਦੇ ਪਰਲੇ ਪਾਰ ਤੋਂ ਜਾਂ ਕੁਝ ਅੰਦਰੋਂ ਹੀ ਘਰ ਦੀ ਫਸਲ ਦੇ ਆਉਂਦੇ ਨੇ, ਉਹਨਾਂ ਦੀ ਗੱਲ ਕਰਦਾਂ ਹਾਂ ਮੈਂ ਤਾਂ।
ਅੰਤਿਕਾ:
ਚਲੋ ਛੱਡੋ ਇਹਨਾਂ ਦੇ ਅਮਲਾਂ ਨੂੰ, ਹੋਰ ਗੱਲ ਕਰਦਾ ਹਾਂ....
ਹੁਣ ਇਹ ਮਸਲਾ ਬਹੁਤ ਗੰਭੀਰਤਾ ਨਾਲ ਵਿਚਾਰਿਆ ਜਾਏਗਾ ਕਿ ਕੀ ਕੀਤਾ ਜਾਵੇ?
ਲਾਲ ਬੱਤੀ ਦੀ ਥਾਂ ਤੇ ਕਿਹੜੇ ਰੰਗ ਦੀ ਬੱਤੀ ਦਿੱਤੀ ਜਾਵੇ? ਅਤੇ ਸੁਰੱਖਿਆ ਦੀ ਥਾਂ ਤੇ 'ਨਿਰਭੈਅ' ਖਾਲਸੇ ਦੀ ਕਿਸ ਤਰਾਂ ਰਾਖੀ ਕੀਤੀ ਜਾਵੇ?

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...