14.5.08

ਜ਼ਿੰਦਗੀ......

(ਇਹ ਸ਼ਬਦ ਮੈਂ ਇੰਡੀਆ ਜਾ ਕੇ ਰਹਿੰਦੇ ਮੇਰੇ ਖਾਸ ਦੋਸਤ ਨੂੰ ਭੇਜੇ ਸਨ, ਇੱਥੇ ਸਾਂਝ ਪਾ ਰਿਹਾ ਹਾਂ ਇਨ੍ਹਾਂ ਸ਼ਬਦਾਂ ਦੀ ਸਭ ਦੇ ਨਾਲ ਕਿਉਂਕਿ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਅਧਾਰ ਤੇ ਇਨ੍ਹਾਂ ਸ਼ਬਦਾਂ ਦੇ ਖਿਆਲ ਸੱਚ ਹੋਣ ਤੇ ਸਹੀ ਪਾ ਰਹੇ ਹਾਂ।)

ਦੌੜ ਭੱਜ ਦੀ ਲੋਰ ਵਿੱਚ ਅਸੀਂ 'ਕਾਮੇ' ਬਣ ਗਏ ਹਾਂ। ਜ਼ਿੰਦਗੀ ਐਨੀ ਵੀ ਭਾਰੀ ਨਹੀਂ ਕਿ ਸਾਰੀ ਉਮਰ ਵਿੱਚ ਚੱਕੀ ਨਾ ਜਾ ਸਕੇ।
'ਇਕ ਦੋ ਪਲ ਹੀ ਕਾਫੀ ਨੇ, ਜ਼ਿੰਦਗੀ ਜੀਣ ਲਈ'
ਸ਼ਾਇਦ ਸਹੀ ਨਾ ਹੋਣ ਇਹ ਦੋ ਸ਼ਬਦ ਪਰ ਅਸੀਂ ਸਾਰੀ ਉਮਰ ਪਤਾ ਨਹੀਂ ਕੀ ਭਾਲਦੇ ਰਹਿਣਾ ਹੈ ਆਪਣੀ ਏਸ ਜ਼ਿੰਦਗੀ ਦੀ ਖਾਣ ਵਿੱਚੋਂ?

ਟੁੱਟ ਜਾਣਾ ਤੇ ਫਿਰ ਜੁੜ ਜਾਣਾ ਸ਼ਾਇਦ ਸਾਡੀ ਹੋਂਦ ਦੇ ਨਾਲ ਨਾਲ ਹੀ ਰਹਿਣਾ ਹੈ ਸਦਾ।
ਟੁੱਟਣਾ ਮਜਬੂਰੀ ਹੈ, ਜੁੜਨਾ ਜ਼ਿੰਦਗੀ ਹੈ।

ਜੁੜਦੇ ਰਿਹਾ ਕਰੋ ਜਨਾਬ! ਮੁੜਦੇ ਰਿਹਾ ਕਰੋ ਆਪਣੇ ਮਿੱਤਰਾਂ ਪਿਆਰਿਆਂ ਦੇ ਖਾਬਾਂ ਵੱਲ ਵੀ..............................

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...