27.9.08

ਸ਼ਹੀਦ ਭਗਤ ਸਿੰਘ ਨਗਰ........

ਨਵਾਂ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਣਾ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ੧੦੧ ਵੇਂ ਜਨਮ ਦਿਹਾੜੇ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਬਹੁਤ ਹੀ ਚੰਗਾ ਅਤੇ ਸਲਾਹੁਣਯੋਗ ਉੱਦਮ ਹੈ। ਆਸ ਹੈ ਪੰਜਾਬ ਸਰਕਾਰ ਸ਼ਹੀਦ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਵੀ ਸਹਾਈ ਹੋਵੇਗੀ....ਅਤੇ ਪੰਜਾਬ ਨੂੰ ਦੇਸ਼ ਲਈ ਮਾਣ ਕਰਨ ਵਾਲ਼ਾ ਸੂਬਾ ਬਣਾਏਗੀ ਅਤੇ ਲੋਕਾਂ ਦਾ ਕੁਝ ਸੋਚੇਗੀ.......ਆਮੀਨ!

4 comments:

harmeet dhillon said...

mainu lagdai baee jee tusiin ik anhonee jehi aas laa rahe o..kade do sirre v ikathe hoye..ehna lokaan da vajood hee onna chir hai jinna chir bhagat singh dee gall lokaan de samajh ton bahar hai..eh lok(badal,ec) tuhanu kee lagdai apni mout aap likh sakde ai?

ਕਾਵਿ-ਕਣੀਆਂ said...

ਸਹੀ ਕਿਹਾ ਤੁਸੀਂ ਵੀਰ ਜੀ, ਅੱਖਰਾਂ ਦੇ ਵਿਚਾਲੇ ਸ਼ਾਇਦ ਪੜ੍ਹਨਾ ਤੁਸੀਂ ਭੁੱਲ ਗਏ, ਮੈਂ ਜਾਣਦਾ ਹਾਂ ਕਿ ਬਾਦਲ ਸਰਕਾਰ ਕੌਣ ਚਲਾ ਰਹੀ ਹੈ ਅਤੇ ਇਸ ਦੇ ਕੀ ਇਰਾਦੇ ਹਨ? ਪਰ ਬਹੁਤ ਲੋਕ ਕਹਿ ਦਿੰਦੇ ਹਨ ਕਿ ਤੁਸੀਂ ਹਰ ਵਕਤ ਨਾ-ਵਾਚੀ ਬਣੇ ਰਹਿੰਦੇ ਹੋ ਕਦੇ ਹਾਂ-ਵਾਚੀ ਬਣ ਕੇ ਵੀ ਸੋਚਿਆ ਕਰੋ....ਬੱਸ ਓਹਨਾਂ ਦੇ ਬੋਲਾਂ ਤੇ ਹੀ ਫੁੱਲ ਚੜ੍ਹਾਏ ਸਨ.... ਵੈਸੇ ਬਾਦਲਕਿਆਂ ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਕਾਲ਼ੇ ਦਾਗ਼ਾਂ ਤੋਂ ਸਿਵਾਏ ਕੁਝ ਵੀ ਨਹੀਂ ਦਿਸਣਾ.....

ਕਾਵਿ-ਕਣੀਆਂ said...

.........ਫੇਰ ਮੂਤ 'ਚੋਂ ਮੱਛੀਆਂ ਭਾਲਣ ਦਾ ਕੀ ਫਾਇਦਾ.....ਜਾਂ ਕਹਿ ਲਓ ਇੱਲਾਂ ਦੇ ਆਲ੍ਹਣੇ 'ਚੋਂ ਮਾਸ ਦੀ ਆਸ, ਨਿਰਾਸ਼ਾ ਹੀ ਪੱਲੇ ਪਾਉਂਦੀ ਹੁੰਦੀ ਹੈ........ਜਾਂ ਫਿਰ ਜਿਨ੍ਹਾਂ ਬੇੜੀਆਂ ਦੇ ਮਲਾਹ ਹੀ ਬੇਈਮਾਨ ਹੋਣ ਉਨ੍ਹਾਂ ਦਾ ਤਾਂ ਰੱਬ ਵੀ ਰਾਖਾ ਨਹੀਂ ਹੋ ਸਕਦਾ........ਚੱਲ ਬੱਸ ਕਰਦਾ ਹਾਂ..........

manvinder bhimber said...

tusi wadiya likhiya hai...mai tuhade naal sahmat han......
tuhade blog te Naari di marfat pahunchi han

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...