1.10.07

ਸ਼ਹੀਦ-ਏ-ਆਜ਼ਮ---ਕੁਝ ਵਿਚਾਰ-ਕਮਲ ਕੰਗ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲਾ ਸਿਰ ਕੱਢਵਾਂ ਬਲਵਾਨ ਯੋਧਾ ਸੀ। ਪਰ ਅੱਜ ਦੇ ਆਗੂਆਂ ਦੀ, ਕੁਝ ਫਿਰਕਾ ਪ੍ਰਸਤ ਲੋਕਾਂ ਦੀ ਸੋਚ ਉਸ ਨੂੰ ਕਿਸੇ ਇਕ ਫਿਰਕੇ ਨਾਲ, ਧਰਮ ਨਾਲ, ਇਲਾਕੇ ਨਾਲ ਜੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਦਾਰ ਭਗਤ ਸਿੰਘ ਇਕ ਬਹੁਤ ਵਧੀਆ ਇਨਸਾਨ ਸੀ, ਇਨਸਾਨ ਦੇ ਹੱਕਾਂ ਲਈ ਲੜਨਾ ਉਸ ਨੂੰ ਆਉਂਦਾ ਸੀ ਅਤੇ ਆਪਣਾ ਆਪ ਕੁਰਬਾਨ ਕਰਕੇ ਉਸਨੇ ਸਾਰੀ ਦੁਨੀਆ ਨੂੰ ਵਿਖਾਇਆ ਸੀ। ਉਸ ਦੀ ਲੜਾਈ ਉਸ ਕੋਝੇ ਸਾਮਰਾਜ ਦੇ ਖਿਲਾਫ਼ ਸੀ ਜੋ ਅੱਜ ਵੀ ਪਹਿਲਾਂ ਵਾਂਗ ਹੀ ਕਾਮੇ ਕਿਰਤੀ ਲੋਕਾਂ ਦੇ ਹੱਕਾਂ ਤੇ ਡਾਕਾ ਮਾਰ ਰਿਹਾ ਹੈ, ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਨਹੀਂ ਦੇ ਰਿਹਾ। ਅੱਜ ਦੁਨੀਆਂ ਦੇ ਬਹੁਤਿਆਂ ਖਿੱਤਿਆਂ ਵਿੱਚ ਬੇਹਿਸਾਬ ਅਨਿਆਏ ਹੋ ਰਿਹਾ ਹੈ। ਚੌਧਰ ਦੇ ਭੁੱਖੇ ਲੋਕ ਇਸ ਸਭ ਦੇ ਖਿਲਾਫ਼ ਕਦੇ ਨਹੀਂ ਬੋਲਦੇ ਪਰ ਜਦ ਕਿਸੇ ਗੱਲ ਦਾ ਕਰੈਡਿਟ ਲੈਣਾ ਹੋਵੇ ਤਾਂ ਝੱਟ ਮੋਹਰੇ ਆ ਕੇ ਆਪਣਾ ਡੌਰੂ ਵਜਾਉਣ ਲੱਗ ਪੈਂਦੇ ਹਨ। ਸਾਨੂੰ ਇਹਨਾਂ ਲੋਕਾਂ ਦੀਆਂ ਚਾਲਾਂ ਤੋਂ ਹਰ ਵਕਤ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਹ ਲੋਕ ਇਹ ਵੀ ਯਾਦ ਰੱਖਣ ਕਿ ਜਿਹੜੇ ਲੋਕ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਨੂੰ ਆਪਣੇ ਆਪ ਨਾਲ ਜੋੜਨਾ ਚਾਹੁੰਦੇ ਹਨ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੇ ਜਦ ਤੱਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਤੇ, ਸਿਧਾਤਾਂ ਤੇ, ਸੋਚਾਂ ਤੇ ਪਹਿਰਾ ਦੇਣ ਵਾਲੇ ਲੋਕ ਇਸ ਦੁਨੀਆਂ ਵਿੱਚ ਜੀਂਦੇ ਹਨ!!!
"ਇਨਕਲਾਬ-ਜ਼ਿੰਦਾਬਾਦ"

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...