2.10.07

ਨਚਾਰ ਬਾਬਾ-ਖ਼ਬਰ-ਕਮਲ ਕੰਗ

ਵੇਖੋ ਜੀ! ਕੈਸਾ ਜਮਾਨਾ ਆਇਆ ਹੈ, ਨੱਚਣ ਗਾਉਣ ਦਾ ਵੀ ਕੋਈ ਸਮਾਂ ਨਹੀਂ ਰਿਹਾ। ਗੱਲ ਇਉਂ ਹੋਈ ਕਿ ਇਕ ਸੰਪ੍ਰਦਾਇ ਦਾ ਵੱਡਾ, ਬੜਾ ਵੱਡਾ, ਬਹੁਤ ਹੀ ਵੱਡਾ ਬਾਬਾ ਅਖੇ ਜੀ ਨੱਚਦਾ ਸੀ ਧੀਆਂ ਭੈਣਾਂ ਨਾਲ ਉਹ ਵੀ ਮੂੰਹ ਕੌੜਾ ਕਰਕੇ। ਕਰ ਲਓ ਗੱਲ, ਹੁਣ ਤੁਸੀਂ ਹੀ ਦੱਸੋ ਕਿ ਜਦੋਂ ਕੋਈ ਕਿਸੇ ਦੀ ਖੁਸ਼ੀ 'ਚ ਸ਼ਰੀਕ ਹੋਵੇ ਤਾਂ ਭੰਗੜਾ ਪੈ ਹੀ ਜਾਂਦਾ ਹੈ, ਚਲੋ ਜੇ ਭੰਗੜਾ ਪਾਉਣ ਲਈ ਦੋ ਹਾੜੇ ਵੀ ਲਾ ਲਏ! ਤਾਂ ਕੋਈ ਲੋਹੜਾ ਤਾਂ ਨਹੀਂ ਆ ਗਿਆ ਨਾ! ਅੱਗੇ ਵੀ ਵਿਚਾਰੇ ਨੇ ਇਕ ਵਾਰ ਕਿਤੇ ਦੋ ਹਾੜੇ ਲਾ ਕੇ ਗੱਡੀ ਕੀ ਚਲਾਈ ਕਿ ਸਾਰੀ ਕਨੇਡਾ ਦੀ ਪੁਲਿਸ ਬਾਬੇ ਦੇ ਮਗਰ ਹੀ ਪੈ ਗਈ ਸੀ। ਬੱਸ ਐਵੇਂ ਹੀ ਚੰਗੇ ਭਲੇ ਬੰਦੇ ਦੇ ਮਗਰ ਦੁਨੀਆ ਹੱਥ ਮੂੰਹ ਨਿਖਾਰ ਕੇ ਪੈ ਜਾਂਦੀ ਆ ਕਿ ਰਹੇ ਰੱਬ ਦਾ ਨਾਂ!
ਹਾਂ, ਸੱਚ ਇਹ ਖ਼ਬਰ ਜਦ ਅੱਜ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਕਨੇਡਾ 'ਚ ਤਾਂ ਧੁੰਮਾਂ ਪੈ ਗਈਆਂ। ਬਾਕੀ 'ਕੰਟਰੀਆਂ' ਦਾ ਤਾਂ ਸਾਨੂੰ ਪਤਾ ਨਹੀਂ ਕਿ ਕੀ ਹੋਇਆ ਉੱਥੇ?
ਆਪਾਂ ਲੈਣਾ ਵੀ ਕੀ ਆ ਸਾਨੂੰ ਕੀ? ਪਰ ਕਹਿੰਦੇ ਕਿ ਨੱਚਦਾ ਬਹੁਤ ਹੀ ਵਧੀਆ ਸੀ, ਨਚਾਰ ਬਾਬਾ!!! ਇਸ ਤੋਂ ਪਹਿਲਾਂ ਕਿ ਅਸੀਂ ਦਰਸ਼ਨ ਕਰਦੇ ਨਵੇਂ ਡੀਜੇ ਵਾਲੇ ਗਰੁੱਪ ਦੇ ਅਗਲਿਆਂ ਨੇ ਮੂਵੀ ਲਾਹ ਦਿੱਤੀ ਜੂ ਟਿਊਬ ਤੋਂ! ਦੱਸੋ ਅਸੀਂ ਤਾਂ ਰਹਿ ਗਏ ਨਾ ਦਰਸ਼ਨ ਕਰਨ ਤੋਂ ਬਗੈਰ। ਚਲੋਂ ਹੁਣ ਉਡੀਕ ਕਰਾਂ ਗੇ ਕਿ ਕਦੋਂ 'ਬਾਬਾ' ਜੀ ਨਵੀਂ ਵੀਡੀਓ ਕੱਢਦੇ ਨੇ, ਨਵੇਂ ਕਾਰਨਾਮੇ ਨਾਲ!!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...