6.10.07

ਤੇਰੀ ਯਾਦ ਆਈ-ਕਮਲ ਕੰਗ

ਹਾਂ, ਅੱਜ ਫੇਰ ਤੇਰੀ ਯਾਦ ਆਈ।
ਹੌਕੇ ਬਿਨ, ਕੁਝ ਨਹੀਂ ਲਿਆਈ।
ਹਾਂ, ਸੱਚੀਂ ਅੱਜ ਤੇਰੀ ਯਾਦ ਆਈ,
ਰੁੱਸ ਗਈ ਸੀ, ਮੈਂ ਮਸਾਂ ਮਨਾਈ।
ਕਿੰਨਾ ਹੀ ਚਿਰ ਵੇਂਹਦੀ ਰਹੀ ਸੀ,
ਥੋੜਾ ਸੰਗ ਕੇ, ਜਦ ਸੀ ਸ਼ਰਮਾਈ।
ਚਿਰ ਤੋਂ ਪਿਆਸਾ ਤੇਰੀ ਦੀਦ ਦਾ,
ਅੱਜ ਫਿਰ ਤੂੰ ਆ ਮੇਰੇ ਮੂੰਹ ਲਾਈ।
ਖੈਰ, ਤੂੰ ਅੱਜ ਮੁਦੱਤ ਬਾਅਦ ਸਹੀ,
ਹਾਂ ਮੁੜ ਕੇ ਤਾਂ ਆਈ, ਹਾਂ ਤੂੰ ਆਈ।।

ਹੁਣੇ ਹੁਣੇ ਸੋਚਿਆ ਕਿ ਅੱਜ ਕੀ ਲਿਖਾਂ ਇਸ ਬਲੌਗ ਵਿੱਚ, ਉਦੋਂ ਹੀ ਖਿਆਲ ਆਇਆ ਅਤੇ ਅੱਖਰ ਬਣ ਕਿ ਸਾਹਮਣੇ ਆ ਖੜ੍ਹਾ ਹੋਇਆ, ਇਹ ਸੋਲਾਂ ਆਨੇ ਸੱਚ ਹੈ ਕਿ ਕਿੰਨਾ ਕੁਝ ਹੀ ਹੁੰਦਾ ਹੈ ਕਹਿਣ ਲਈ ਕਈ ਵਾਰ ਸ਼ਾਇਰ ਦੇ ਖਿਆਲ ਵਿੱਚ, ਪਰ ਹਵਾ ਸੰਗ ਹੋ ਤੁਰਦਾ ਹੈ ਖਿਆਲ ਵੀ ਬਿਨਾਂ ਸੋਚੇ ਸਮਝੇ, ਕੁਝ ਵੀ ਤਾਂ ਨਈਂ ਸੋਚਦਾ ਉਸ ਦਿਲ ਵਾਰੇ ਜੋ ਉਸ ਖਿਆਲ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸੀ ਉਮਰ ਭਰ ਲਈ ਆਪਣੀ ਤਪਦੀ ਹਿੱਕ ਵਿੱਚ!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...