12.4.08

ਟੈਕਸੀ ਟਾਕ.....






ਇਹ ਨਵਾਂ 'ਲੇਬਲ' ਇਸ ਬਲੌਗ ਵਿੱਚ ਸ਼ੁਰੂ ਕਰਨ ਜਾ ਰਿਹਾ ਹਾਂ, ਜਿਸ ਵਿੱਚ ਇੱਥੋਂ (ਕਨੇਡਾ/ਵੈਨਕੂਵਰ) ਦੇ ਟੈਕਸੀ ਨਾਲ ਸਬੰਧਿਤ ਮੇਰੇ ਆਪਣੇ ਅਤੇ ਹੋਰਾਂ ਤੋਂ ਸੁਣੇ ਹੋਏ ਅਨੁਭਵ ਹੋਇਆ ਕਰਨਗੇ। ਜਿਸ ਵਿੱਚ ਟੈਕਸੀ ਦੇ ਕਾਰੋਬਾਰ ਨਾਲ ਸਬੰਧਿਤ ਸਭ ਤਰ੍ਹਾਂ ਦੇ ਵਿਸ਼ਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗਾ.....
ਟੈਕਸੀ ਟਾਕ, ਦੋਵੇਂ ਸ਼ਬਦ ਅੰਗਰੇਜ਼ੀ ਦੇ ਹਨ। ਦੋਵਾਂ ਸ਼ਬਦਾਂ ਵਿੱਚ ਦੋ ਅੱਖਰ ਇਕੋ ਜਿਹੇ ਹੋਣ ਕਰਕੇ ਦੋਵਾਂ ਸ਼ਬਦਾਂ ਦਾ ਸੁਮੇਲ ਜਾਪਦਾ ਹੈ ਅਤੇ ਟੈਕਸੀ ਦੇ ਨਾਲ ਟਾਕ (ਗੱਲਬਾਤ) ਸ਼ਬਦ ਜਚਦਾ ਹੈ। ਪੰਜਾਬੀ ਭਾਸ਼ਾ ਵਿੱਚ ਟੈਕਸੀ ਸ਼ਬਦ ਬਹੁਤ ਵਰ੍ਹਿਆਂ ਤੋਂ ਆਪਣੀ ਜਗ੍ਹਾ ਬਣਾ ਚੁੱਕਾ ਹੈ ਕਿਉਂਕਿ ਟੈਕਸੀ ਸ਼ਬਦ ਮਾੜੇ ਲਈ ਵਿਸ਼ੇਸ਼ਣ ਦੇ ਤੌਰ ਤੇ ਵੀ ਵਰਤਿਆ ਜਾਂਦਾ ਰਿਹਾ ਹੈ। ਖੈਰ ਇਸ ਵਿੱਚ ਬਹੁਤਾ ਪੈਣ ਦੀ ਲੋੜ ਨਹੀਂ ਹੈ, ਗੱਲ ਇਸ ਵਿਸ਼ੇ ਵਾਰੇ ਜ਼ਿਆਦਾ ਕੀਤੀ ਜਾਵੇ ਤਾਂ ਵਧੀਆ ਹੈ....ਪਰ ਗੱਲਾਂ ਬਾਤਾਂ ਆਉਣ ਵਾਲੇ ਦਿਨਾਂ ਵਿੱਚ ਲਿਖਣੀਆਂ ਸ਼ੁਰੂ ਕਰਾਂਗਾ....ਇੰਤਜਾਰ ਕਰਿਓ....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...