7.9.08

ਪਰਮਾਣੂ ਸਮਝੌਤਾ.........

ਭਾਰਤ ਲਈ ਪਰਮਾਣੂ ਸਮਝੌਤਾ ਸਿਰੇ ਚੜ੍ਹਨਾ ਏਸ ਤਰ੍ਹਾਂ ਸੀ, ਜੇਸ ਤਰ੍ਹਾਂ ਅਮਲੀ ਨੂੰ ਸਵੇਰੇ ਉੱਠਦੇ ਸਾਰ ਹੀ...ਓਹ ਨਹੀਂ ਨਹੀਂ ਦੁਪਹਿਰੇ ਉੱਠਦੇ ਸਾਰ ਹੀ ਅਮਲ ਮਿਲ਼ ਜਾਣਾ! ਖਾਸ ਕਰ ਕੇ ਕਾਂਗਰਸ ਸਰਕਾਰ ਲਈ ਤਾਂ ਏਸ ਤੋਂ ਵੀ ਵੱਧ ਕੇ ਸੀ!!

ਜੇ ਅਸੀਂ ਏਸ ਨੂੰ ਡੂੰਘੀ ਸੋਚ ਨਾਲ਼ ਵਿਚਾਰੀਏ ਤਾਂ ਏਸ ਵਿੱਚ ਕੋਈ ਮਾੜੀ ਗੱਲ ਨਜ਼ਰ ਨਹੀਂ ਆਉਂਦੀ.... ਦੇਸ਼ ਦੇ ਭਲੇ ਵਿੱਚ ਹੀ ਹੋ ਰਿਹਾ ਹੈ ਜੋ ਕੁਝ ਵੀ ਹੋ ਰਿਹਾ ਹੈ। ਗੋਰਮਿੰਟ ਦੇ ਵਿਰੋਧੀਆਂ ਨੂੰ ਵੀ ਗੱਲ ਕਰਨ ਲਈ ਕੁਝ ਚਾਹੀਦਾ ਹੁੰਦਾ ਹੈ ਏਸ ਲਈ ਮਾੜਾ ਮੋਟਾ ਬਣਦਾ ਤਣਦਾ ਫਾਨਾ ਓਹ ਠੋਕੀ ਜਾਂਦੇ ਹਨ.... ਪਰ ਕਾਂਗਰਸ ਲਈ ਇਹ ਫਿੱਟ ਹੀ ਬੈਠਣਾ ਹੈ ਜੋ ਮਰਜ਼ੀ ਹੋ ਜਏ, ਨਾਲ਼ੇ ਜਦੋਂ ਮੰਜੀ ਬਣ ਕੇ ਤਿਆਰ ਹੋ ਗਈ ਕੰਮ ਸਾਰਿਆਂ ਦੇ ਹੀ ਆਊਗੀ...! ਕੱਲੀ ਕਾਂਗਰਸ ਦੇ ਹੀ ਨਹੀਂ ਆਉਣੀ...ਸਾਰੀਆਂ ਹੀ ਪਾਰਟੀਆਂ ਦੇ ਆਊਗੀ। .... ਹਾਂ ਚੇਤਾ ਆਇਆ ਚਾਚੂ ਦਾ....... ਓਹਦਾ ਕੀ ਆ? ਵਿਚਾਰਾ ਹੋਰ ਦੋ ਚਾਰ ਮਹੀਨੇ ਆ ਕੁਰਸੀ ਤੇ ਫੇਰ ਤਾਂ ਟੈਕਸਸ 'ਚ ਕਾਓਬੁਆਏ ਬਣ ਕੇ ਗਾਈਆਂ ਚਾਰਿਆ ਕਰੂ...... ਹਾਲ ਦੀ ਘੜੀ ਵਿਚਾਰੇ ਦਾ ਜੋਰ ਲੱਗਿਆ ਪਿਆ ਸੀ ਕਿ "ਸਿੰਘ ਤਾਂ ਕਿੰਗ" ਬਣ ਗਿਆ ਪਰ ਮੇਰਾ ਕੁਝ ਨਹੀਂ ਬਣਿਆ...
ਚਲੋ ਹੁਣ ਓਹਦਾ ਵੀ ਏਹਦੇ ਨਾਲ਼ ਹੀ ਕੁਝ ਬਣ ਗਿਆ, ਚੰਗਾ ਹੋਇਆ....ਉਮਰ ਦੀਆਂ ਰੋਟੀਆਂ ਬਣਨ 'ਚ ਵਾਧਾ ਹੋ ਹੀ ਗਿਆ.....

2 comments:

harmeet dhillon said...

eh taan tusiin baee jee problem(deal) da sarlikaran(generalization) jeha karta..eh mamla ainna v sidha nahee jinna utton-2 lagdai..badiaan vadhiyaan virodhtaiyaan(contradictions) ne iss deal ch..je eh ainna sidha hunda taan aiinna raula nahee paina c..kaee technical points ne jiven kee hyde act bare,sensitive techonology dee sale bare,bhaa(cost) bare,etc..eh kade fer discuss karaange...filhaal taan eh hee kehna chauhna k eh saare baniye(including usa&bjp vale) kathe hoye ne pata nee kee rang lioun ge..

ਕਾਵਿ-ਕਣੀਆਂ said...

ਹਾਂ ਤੁਸੀਂ ਵੀ ਠੀਕ ਕਹਿ ਰਹੇ ਹੋ, ਪਰ ੬੧ ਸਾਲ ਭਾਰਤ ਬਿਨਾਂ ਪਰਮਾਣੂ ਸੌਦੇ ਤੋਂ ਹੀ ਰਿਹਾ ਹੈ, ਓਨਾ ਚਿਰ ਤਾਂ ਇੱਥੇ ਕੁਝ ਹੋਇਆ ਨਹੀਂ ਹੁਣ ਜੇ ਸਮਝੌਤਾ ਸਿਰੇ ਲੱਗ ਜਾਵੇ ਅਤੇ ਹੋ ਸਕਦਾ ਹੈ ਕੁਝ ਫਾਇਦਾ ਹੋ ਹੀ ਜਾਵੇ ਭਾਰਤ ਦੇ ਲੋਕਾਂ ਨੂੰ.... ਬਾਕੀ ਤੇਲ ਦੇਖਦੇ ਹਾਂ ਤੇਲ ਦੀ ਧਾਰ ਦੇਖਦੇ ਹਾਂ.... ਪਰ ਜੇ ਪਹਿਲਾਂ ਤੇਲ ਵੇਖ ਸਕਾਂਗੇ ਧਾਰ ਉਸ ਤੋਂ ਪਿੱਛੋਂ ਹੀ ਦਿਸੇਗੀ ਪਹਿਲਾਂ ਨਹੀਂ...ਧੰਨਵਾਦ ਸਹਿਤ ਕਮਲ ਕੰਗ

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...