16.8.08

ਅਜ਼ਾਦੀ? ਕਿੱਥੇ ਰਹਿੰਦੀ ਹੈ? ....

ਅੱਜ ਵੀ ਭਾਰਤ ਦੇਸ਼ ਦੇ ਬਸ਼ਿੰਦੇ ਸਰਮਾਏਦਾਰੀ ਦੇ ਗੁਲਾਮ ਹਨ, ਗੁਲਾਮ ਹਨ ਉਨ੍ਹਾਂ ਦੇ ਜਿਹੜੇ ਕਾਨੂੰਨ ਨੂੰ ਅਪਣੀ ਜੇਬ 'ਚ ਰੱਖਦੇ ਹਨ, ਗੁਲਾਮ ਹਨ ਉਨ੍ਹਾਂ ਦੇ ਜਿਹੜੇ ਲੋਕਾਂ ਤੋਂ ਲੁੱਟੇ ਹੋਏ ਪੈਸੇ ਨੂੰ ਹਰ ਰੋਜ਼ ਸਾਉਣ ਤੋਂ ਪਹਿਲਾਂ ਜੀਭ ਤੇ ਰੱਖਦੇ ਹਨ ਤੇ ਗੂੜ੍ਹੀ ਨੀਂਦ ਸੌਂਦੇ ਹਨ....
ਇਸ ਵਿਸ਼ੇ ਤੇ ਬਹੁਤ ਲੰਮੀ ਚੌੜੀ ਗੱਲ ਕੀਤੀ ਜਾ ਸਕਦੀ ਹੈ ਪਰ ਇਕ ਗੱਲ ਇੱਥੇ ਹੋਰ ਕਹਿਣੀ ਚਾਹਾਂਗਾ ਕਿ ਕਈ ਲੋਕ ਕਈ ਵਾਰ ਕਹਿੰਦੇ ਹਨ ਕਿ ਤੁਸੀਂ ਭਾਰਤ 'ਚ ਹੋ ਰਹੀ ਤਰੱਕੀ ਦੀ ਗੱਲ ਨਹੀਂ ਕਰਦੇ, ਹਰ ਵੇਲ਼ੇ ਨਾਕਾਰਤਾਮਿਕ ਗੱਲਾਂ ਹੀ ਕਰਦੇ ਰਹਿੰਦੇ ਹੋ.....
ਜਦੋਂ ਸਾਡੇ ਸਰੀਰ ਦਾ ਕੋਈ ਅੰਗ ਖਰਾਬ ਹੋਵੇ ਫਿਰ ਭੰਗੜੇ ਨਹੀਂ ਪੈਂਦੇ ਸਗੋਂ ਉਸ ਸਰੀਰਕ ਖਰਾਬੀ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਕਿ ਸਾਰਾ ਸਰੀਰ ਅਰੋਗ ਹੋ ਸਕੇ ਅਤੇ ਮਨੁੱਖ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੀਅ ਸਕੇ....
ਮੇਰਾ ਇਹ ਜਵਾਬ ਹੈ ਉਨ੍ਹਾਂ ਲੋਕਾਂ ਨੂੰ ਕਿ ਜੋ ਘਾਟਾਂ ਸਾਡੇ ਦੇਸ਼ ਵਿੱਚ ਸਾਨੂੰ ਸਾਲਾਂ ਤੋਂ ਰੜ੍ਹਕਦੀਆਂ ਆ ਰਹੀਆਂ ਹਨ ਅਸੀਂ ਉਨ੍ਹਾਂ ਨੂੰ ਪੂਰੀਆਂ ਕਰਨਾ ਹੈ, ਉਹ ਪੂਰੀਆਂ ਤਦ ਹੀ ਹੋ ਸਕਣਗੀਆਂ ਜਦੋਂ ਅਸੀਂ ਅੱਖਾਂ ਖੋਹਲ ਕੇ ਉਨ੍ਹਾਂ ਨੂੰ ਨੰਗੀ ਅੱਖ ਨਾਲ਼ ਵੇਖ ਸਕੀਏ....
ਅਤੇ ਆਪਣਾ ਬਣਦਾ ਯੋਗਦਾਨ ਪਾਈਏ...
ਹਰ ਤਰੀਕੇ ਨਾਲ਼...

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...