11.10.07

ਤੋਰੀ ਫੁਲਕਾ-ਕਮਲ ਕੰਗ

ਤੋਰੀ ਫੁਲਕਾ:
ਕਈ ਦਿਨ ਹੋ ਗਏ, ਨਹੀਂ ਕਈ ਜਮਾਨੇ ਹੋ ਗਏ, ਸੱਚ ਨਹੀਂ ਸਦੀਆਂ ਹੋ ਗਈਆਂ ਕਈ ਲੋਕਾਂ ਦਾ ਤੋਰੀ ਫੁਲਕਾ ਧਰਮ-ਅਧਰਮ ਦੇ ਫੰਡੇ'ਚ ਲੋਕਾਂ ਨੂੰ ਰਗੜੇ ਲਾ ਲਾ ਕੇ ਚੱਲੀ ਜਾਂਦਾ ਹੈ! ਹੈ ਨਾ ਕਮਾਲ ਦੀ ਗੱਲ। ਗੱਲ ਤੋਰਨ ਲਈ ਇਨ੍ਹਾਂ ਨੂੰ ਇਸ ਤੋਂ ਵਧੀਆ ਹੋਰ ਕੋਈ ਗੱਲ ਹੀ ਨਹੀਂ ਲੱਭਦੀ ਸ਼ਾਇਦ। ਹਰ ਰੋਜ਼ ਦੀ ਹੀ ਗੱਲ ਹੋ ਗਈ ਹੈ ਹੁਣ ਤਾਂ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਹਰ ਸਾਲ ਉਸਦੇ ਜਨਮ ਦਿਨ ਦੇ ਨੇੜੇ ਜਾਂ ਉਸਦੀ ਸ਼ਹੀਦੀ ਵਾਲੇ ਦਿਨ ਦੇ ਨੇੜੇ ਇਸ ਮਸਲੇ ਵਿੱਚ ਬੱਸ ਐਂਵੇ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ! ਭਗਤ ਸਿੰਘ ਦੀਆਂ ਹੱਥ ਲਿਖਤਾਂ ਤੇ ਕਈ ਲੋਕ ਘੱਟ ਯਕੀਨ ਕਰਦੇ ਹਨ ਪਰ ਜੋ ਕੱਟੜ ਧਾਰਮਿਕ ਸਨ, ਉਹਨਾਂ ਦੀਆਂ ਕਹੀਆਂ ਗੱਲਾਂ, ਬਿਨਾਂ ਕਿਸੇ ਤਰਕ ਤੋਂ ਜੋ ਕੂੜ ਦੇ ਬਰਾਬਰ ਹਨ ਉਪਰ ਜਿਆਦਾ ਵਿਸ਼ਵਾਸ਼ ਕੀਤਾ ਜਾ ਰਿਹਾ ਹੈ।
ਬਹੁਤ ਦੁੱਖ ਹੁੰਦਾ ਹੈ ਜਦੋਂ ਆਪਣੇ ਹਲਵੇ ਮੰਡੇ ਦੀ ਖਾਤਰ ਕਈ ਲੋਕ ਸੌੜੀ ਸੋਚ ਅੰਦਰ ਉਸਦੀਆਂ (ਸ਼ਹੀਦ ਦੀਆਂ) ਲਿਖਤਾਂ ਦੇ ਹੀ ਖਿਲਾਫ਼ ਉਸਦੇ ਕਿਰਦਾਰ ਨੂੰ ਪੇਸ਼ ਕਰਨੋਂ ਮੂਲੋਂ ਹੀ ਨਹੀਂ ਜਰਕਦੇ। 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' ਨਾਮਕ ਕਿਤਾਬ ਜੋ ਪ੍ਰੋਫੈਸਰ ਜਗਮੋਹਨ ਸਿੰਘ ਉਹਨਾਂ ਦੇ ਭਾਣਜੇ ਵਲੋਂ ਲਗਾਤਾਰ ਕਈ ਵਾਰ ਛਪਾ ਕੇ ਪਾਠਕਾਂ ਤਕ ਪੁੱਜਦੀ ਹੋ ਚੁੱਕੀ ਹੈ, ਨੂੰ ਮੂਲੋਂ ਹੀ ਇਹ ਲੋਕ ਨਕਾਰ ਦਿੰਦੇ ਹਨ। ਇਸ ਕਿਤਾਬ ਦੇ ਸਫਾ ਨੰਬਰ ੩੪੨ ਤੇ ਅੰਕਿਤ ਸ਼ਹੀਦ ਦਾ ਲੇਖ "ਮੈਂ ਨਾਸਤਕ ਕਿਉਂ ਹਾਂ?" ਪੜ੍ਹ ਕੇ ਸਾਰੇ ਹੀ ਸ਼ੰਕੇ ਨਵਿਰਤ ਹੋ ਜਾਣੇ ਚਾਹੀਦੇ ਹਨ ਪਰ ਕੋਈ ਪੜ੍ਹੇ ਤਾਂ ਹੀ ਇਹ ਸੰਭਵ ਹੈ!
ਹੁਣ ਤਾਂ ਕਈ ਲੋਕ ਭਗਤ ਸਿੰਘ ਨੂੰ ਸ਼ਹੀਦ ਵੀ ਨਹੀਂ ਮੰਨਦੇ। ਖੈਰ ਸੋਨੇ ਨੂੰ ਕੋਲਾ ਕਹਿਣ ਨਾਲ ਸੋਨਾ ਕਦੀ ਕੋਲਾ ਨਹੀਂ ਬਣਿਆ ਕਰਦਾ ਪਰ ਕਹਿਣ ਵਾਲਿਆਂ ਦੀ ਸੋਚ ਤੇ ਸਵਾਲੀਆ ਚਿੰਨ੍ਹ ਜਰੂਰ ਲੱਗ ਜਾਂਦਾ ਹੈ।
ਉੱਦਾਂ ਵੀ ਇਨਸਾਨ ਨੂੰ ਹੀ ਇਨਸਾਨ ਦੀ ਬੋਲੀ ਸਮਝ ਆਉਂਦੀ ਹੈ, ਹੈਵਾਨ ਨੂੰ ਨਹੀਂ!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...