24.10.07

ਕੁਰਸੀ-ਕਮਲ ਕੰਗ

ਅਜੀਬ ਹਾਲਾਤ ਹੁੰਦੇ ਹਨ ਕਦੀ ਕਦੀ ਸੂਬੇ ਦੀਆਂ ਸਰਕਾਰਾਂ ਦੇ! ਬਿ੍ਟਿਸ਼ ਕੋਲੰਬੀਆ ਸੂਬੇ ਵਿੱਚ ਕਾਫੀ ਦੇਰ ਦਾ ਰੌਲਾ ਪੈ ਰਿਹਾ ਹੈ ਕਿ ਸਰਕਾਰ ਕੋਲ ਵਾਧੂ ਪੈਸਾ ਖਜ਼ਾਨੇ ਵਿੱਚ ਸੁਰੱਖਿਅਤ ਪਿਆ ਹੋਇਆ ਹੈ। ੮ ਸੌ ਮਿਲੀਅਨ ਦੇ ਕਰੀਬ।
ਪਰ ਇੱਥੇ ਦੇ ਹਸਪਤਾਲਾਂ ਦੇ ਹਾਲਾਤ ਕਈ ਵਾਰ ਬਿਆਨ ਨਹੀਂ ਕੀਤੇ ਜਾ ਸਕਦੇ, ਸਕੂਲਾਂ ਦੇ ਅਧਿਆਪਕ ਰੌਲਾ ਪਾ ਕੇ ਹਟੇ ਹਨ ਪਿੱਛੇ ਜਿਹੇ (ਹੁਣ ਵੀ ਅੱਗ ਤੋਂ ਪਹਿਲਾਂ ਧੂੰਆਂ ਉੱਠਦਾ ਪਰਤੀਤ ਹੋ ਰਿਹਾ ਹੈ), ਮਾਰ ਕੁਟਾਈ, ਕਤਲ, ਡਾਕੇ, ਨਸ਼ੇ ਆਦਿ ਜੁਰਮਾਂ ਦਾ ਕੋਈ ਹਿਸਾਬ ਹੀ ਨਹੀਂ। ਪਰ ਸਰਕਾਰ ਅਜੇ ਇਸ ਵਾਰੇ ਵਿੱਚ ਸੋਚ ਰਹੀ ਹੈ ਅਤੇ ਪਿੱਛੇ ਜਿਹੇ ਲੋਕਾਂ ਨੂੰ ਪੁੱਛ ਰਹੀ ਸੀ ਕਿ 'ਭਾਈ ਦੱਸੋ ਇਸ ਪੈਸੇ ਦਾ ਕੀ ਕਰੀਏ? ਕਿੱਥੇ ਲਾਈਏ?'
ਲਓ ਕਰ ਲਓ ਘਿਓ ਨੂੰ ਭਾਂਡਾ! ਸਾਡੇ ਮਹਾਨ ਲੀਡਰਾਂ ਨੂੰ ਇਹ ਜੋ ਸਮਾਜ ਵਿੱਚ ਹੋ ਰਿਹਾ ਹੈ, ਜੋ ਆਮ ਲੋਕਾਂ ਨੂੰ ਦਿਸਦਾ ਹੈ ਸਾਫ ਅਤੇ ਸਪੱਸ਼ਟ, ਉਹ ਸਭ ਇਨ੍ਹਾਂ ਨੂੰ ਨਹੀਂ ਦਿਸ ਰਿਹਾ। ਬੇਘਰੇ ਲੋਕ ਥਾਂ ਥਾਂ, ਚੌਰਸਤਿਆਂ ਤੇ ਭੀਖ ਮੰਗਦੇ, ਤੁਰੇ ਫਿਰਦੇ ਇਨ੍ਹਾਂ ਨੂੰ ਨਹੀਂ ਦਿਸਦੇ!
ਪਤਾ ਨਹੀਂ ਤਾਂ ਇਨ੍ਹਾਂ ਦੀ ਨਜ਼ਰ ਥੋੜੀ ਹੈ ਜਾਂ ਸਮਝ! ਜਿਹੜ੍ਹੀ ਕੁਰਸੀ ਤੋਂ ਬਿਨਾ ਹੋਰ ਕੁਝ ਵੇਖਦੀ ਹੀ ਨਹੀਂ!
ਹਾਏ ਕੁਰਸੀ!
ਤੂੰ ਚੀਜ਼ ਬੜੀ ਹੈ ਮਸਤ ਮਸਤ!!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...