14.1.08

ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ....

ਏਸ ਗੱਲ ਨੂੰ ਬਹੁਤੀ ਦੇਰ ਨਹੀਂ ਹੋਈ, ੨੦੦੬ ਦੀ ਹੀ ਗੱਲ ਹੈ। ਅੱਜ ਯਾਦ ਆਈ ਤਾਂ ਲਿਖਣ ਲੱਗ ਪਿਆ ਹਾਂ।
ਸਰੀ (ਬ੍ਰਿਟਿਸ਼ ਕੋਲੰਬੀਆ, ਕਨੇਡਾ) ਵਿੱਚ ਬਹੁਤ ਵੱਡੇ ਨਾਮਵਰ ਗਰੌਸਰੀ ਸਟੋਰ ਦੇ ਬਾਹਰ ਕਿਸੇ ਗੱਡੀ 'ਚੋਂ ਕਿਸੇ ਵਿਅਕਤੀ ਦੇ ਉੱਪਰ ਗੋਲੀਆਂ ਚੱਲੀਆਂ। ਉਹ ਤਾਂ ਭੱਜ ਕੇ ਸਟੋਰ ਦੇ ਅੰਦਰ ਵੜ ਗਿਆ ਪਰ ਆਮ ਲੋਕਾਂ 'ਚੋਂ ਦੋ ਬੇ ਕਸੂਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸੀ। ਆਮ ਲੋਕਾਂ ਦੇ ਵਿਚਰਣ ਵਾਲੀ ਜਗ੍ਹਾ ਤੇ ਗੋਲੀ ਚੱਲਣੀ ਚਿੰਤਾ ਜਨਕ ਸੀ। ਚਲੋ ਪੱਬਾਂ, ਕਲੱਬਾਂ, ਬਾਰਾਂ ਆਦਿ ਵਿੱਚ ਤਾਂ ਮੰਨਿਆ ਕਿ ਇਸ ਤਰਾਂ ਦੇ ਹਾਦਸੇ ਹੋ ਜਾਂਦੇ ਸਨ। ਇਸ ਤਰਾਂ ਸ਼ਰੇਆਮ ਦਿਨ ਦਿਹਾੜੇ ਗੋਲੀ ਚੱਲਣੀ ਬੜੀ ਸੋਚਣ ਵਾਲੀ ਗੱਲ ਸੀ ਸਭ ਲਈ। ਸੋ ਲੋਕਾਂ ਨੇ ਸੋਚਿਆ, ਮੀਡੀਆ ਨੇ ਕਨੇਡਾ ਦੀ ਬਿਹਤਰੀਨ ਪੁਲੀਸ ਨੂੰ ਇਸ ਵਾਰੇ ਵਿੱਚ ਪੁੱਛਿਆ ਕਿ ਤੁਸੀਂ ਇਸ ਸਭ ਨੂੰ ਰੋਕਣ ਲਈ ਕੀ ਕੀ ਕਦਮ ਚੁੱਕ ਰਹੇ ਹੋ? ਮੈਨੂੰ ਬਹੁਤ ਹਾਸਾ ਆਇਆ ਜਦੋਂ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ "ਲੋਕਾਂ ਨੂੰ ਘਰੋਂ ਬਾਹਰ ਬਹੁਤ ਖਿਆਲ ਨਾਲ ਜਾਣਾ ਚਾਹੀਦਾ ਹੈ।"
ਪਰ ਮੇਰੇ ਦਿਮਾਗ ਵਿੱਚ ਓਸੇ ਪਲ ਆਈਡੀਆ/ਸੁਝਾਅ ਆਇਆ ਸੀ, ਜਿਹੜਾ ਹੁਣ ਦੇਰ ਨਾਲ ਤੁਹਾਡੇ ਨਾਲ ਸਾਝਾਂ ਕਰ ਰਿਹਾ ਹਾਂ। ਮੈਂ ਸੋਚਿਆ ਸੀ ਕਿ 'ਜੇ ਪੁਲੀਸ ਸਰੀ ਦੇ ਲੋਕਾਂ ਨੂੰ "ਬੁਲਿਟ ਪਰੂਫ" ਜੈਕਟਾਂ ਵੰਡ ਦੇਣ ਤਾਂ ਲੋਕ ਪੁਲੀਸ ਦੇ ਸੁਝਾਅ ਉੱਪਰ ਅਮਲ ਕਰ ਸਕਦੇ ਹਨ ਅਤੇ ਅਜ਼ਾਦ ਘੁੰਮ ਸਕਦੇ ਹਨ'।
ਕਈ ਘਟਨਾਵਾਂ ਵੈਨਕੂਵਰ ਦੇ ਸਕਾਈ ਟਰੇਨ ਦੇ ਅੱਡੇ ਉੱਪਰ ਵੀ ਵਾਪਰੀਆਂ ਸਨ, ਕਈ ਔਰਤਾਂ ਦੇ ਪਰਸ ਖੋਹਣ ਦੇ ਨਾਲ ਨਾਲ ਉਹਨਾਂ ਨੂੰ ਜ਼ਖਮੀ ਵੀ ਕੀਤਾ ਗਿਆ ਸੀ। ਤਾਂ ਵੈਨਕੂਵਰ ਦੀ ਸਿਟੀ ਪੁਲੀਸ ਨੇ ਲੋਕਾਂ ਨੂੰ ਸੁਝਾਅ ਦਿੱਤਾ ਸੀ ਕਿ ਔਰਤਾਂ ਨੂੰ ਚਾਹੀਦਾ ਹੈ ਕਿ 'ਇਕੱਠੀਆਂ ਹੋ ਕੇ ਆਇਆ ਜਾਇਆ ਕਰਨ'।
ਵੇਖਿਆ! ਇਹਨੂੰ ਕਹਿੰਦੇ ਹਨ 'ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ'
ਹੁਣ ਤੁਸੀਂ ਵੀ ਜਰੂਰ ਇਸ ਤਰਾਂ ਦੇ ਸੁਚੱਜੇ ਸੁਝਾਅ ਦਿਆ ਕਰੋ ਲੋੜ ਪੈਣ ਤੇ!!
ਮੇਰੇ ਸੁਝਾਅ ਵਰਗੇ ਜਾਂ ਪੁਲੀਸ ਦੇ ਸੁਝਾਅ ਵਰਗੇ? ਇਹ ਤੁਹਾਡੀ ਆਪਣੀ ਪਸੰਦ ਹੋ ਸਕਦੀ ਹੈ!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...