23.11.07

ਨਵਾਂ ਪ੍ਰਧਾਨ ਜਾਂ ਪੁਰਾਣਾ ਹਥਿਆਰ?

ਮੱਕੜ ਸਾਹਿਬ ਨੂੰ ਤੀਸਰੀ ਵਾਰ ਸ਼ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਸਾਰੇ ਹੀ ਮੈਂਬਰਾਂ ਦੀ ਸਰਬਸੰਮਤੀ ਨਾਲ ਚੁਣ ਲਿਆ ਗਿਆ? ਹੁਣ ਇਸ ਟਰਮ ਵਿੱਚ ਮੱਕੜ ਸਾਹਿਬ ਜਿਹੜੇ ਕੰਮ ਪਹਿਲੇ ਦੋ ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਹੁਣ ਕਰਨ ਗੇ। ਬਾਦਲ ਦਲ ਦੇ ਵਿਰੋਧੀਆਂ ਨੂੰ ਜਿਹੜੀਆਂ ਗਾਲਾਂ ਕੱਢਣੀਆਂ ਅਜੇ ਬਾਕੀ ਹਨ, ਉਹ ਹੁਣ ਕੱਢਣ ਗੇ। ਜਿਹੜੇ ਪੁਰਾਣੇ ਇਤਿਹਾਸਕ ਸਥਾਨ ਪੰਜਾਬ ਦੀ ਧਰਤੀ ਤੇ ਅਜੇ ਬਾਕੀ ਹਨ, ਉਹਨਾਂ ਨੂੰ ਢਾਹੁਣ ਗੇ। ਹੋਰ ਤਾਂ ਹੋਰ ਮੱਕੜ ਸਾਹਿਬ ਵਰਗੇ ਸਿਆਣੇ, ਬੁੱਧੀਮਾਨ, ਦੂਰ ਦਿ੍ਸ਼ਟੀ ਵਾਲੇ 'ਗੁਰਸਿੱਖ' ਜਿਹੜੇ ਸਿੱਖ ਕੌਮ ਦੇ ਪ੍ਰਸਿੱਧ ਸਾਬਕਾ ਜਥੇਦਾਰ, ਰਾਗੀ ਸਹਿਬਾਨ, ਸਿੰਘ ਸਹਿਬਾਨ ਨੂੰ ਫੋਨ ਤੇ ਕਿੰਨਾ ਕੁਝ ਹੀ ਗਲਤ ਕਹਿੰਦੇ ਲੱਖਾਂ ਲੋਕਾਂ ਨੇ ਸੁਣੇ ਸਨ, ਸੱਚਮੁੱਚ ਹੀ ਬਿਨਾ ਸ਼ੱਕ ਇਹਨਾਂ ਨੂੰ ਹੀ ਪ੍ਰਧਾਨਗੀ ਦਾ ਤਾਜ ਪਹਿਨਾਉਣਾ ਚਾਹੀਦਾ ਸੀ ਕਿਉਂਕਿ ਸਿੱਖ ਕੌਮ ਵਿੱਚ ਹੋਰ ਕੋਈ ਸਮੁੱਚੀ ਕੌਮ ਦੀ ਅਗਵਾਈ ਕਰਨ ਵਾਲਾ ਹੈ ਹੀ ਨਹੀਂ!
ਬਾਦਲ ਦਾ ਇਤਿਹਾਸ ਲੋਕ ਜਾਣਦੇ ਹਨ, ਇਸ ਲਈ ਮੇਰੀ ਨਿਗ੍ਹਾ ਵਿੱਚ ਉਸ ਨੇ 'ਨਵਾਂ ਪ੍ਰਧਾਨ' ਨਹੀਂ ਬਣਾਇਆ ਸਗੋਂ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਵਾਲਾ 'ਪੁਰਾਣਾ ਹਥਿਆਰ' ਹੀ ਮੁੜ ਕੇ ਸਾਂਭਿਆ ਹੈ!!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...