14.12.07

ਕਿਤਾਬ...

ਕਿਤਾਬ ਨਾਲ ਨਹੀਂ ਬਲਕਿ ਕਿਤਾਬਾਂ ਨਾਲ ਮੇਰਾ ਮੋਹ ਦਿਨੋ-ਦਿਨ 'ਦਿਨ ਦੁੱਗਣੀ ਰਾਤ ਚੌਗਣੀ' ਤਰੱਕੀ ਕਰਦਾ ਹੋਇਆ ਵਧ ਰਿਹਾ ਹੈ। ਕਨੇਡਾ ਦੀ ਧਰਤੀ ਤੇ ਟੈਕਸੀ ਚਲਾਉਣ ਦਾ ਇੱਕ ਅਣਮੁੱਲਾ ਫਾਇਦਾ ਇਸ ਤਰਾਂ ਦਾ ਹੋਇਆ ਹੈ। ਕਿਤਾਬਾਂ ਦੇ ਸਾਡੀ ਜ਼ਿੰਦਗੀ ਵਿੱਚ ਬੇਹਿਸਾਬੇ ਹੀ ਲਾਭ ਹਨ, ਚੰਗੀਆਂ ਕਿਤਾਬਾਂ ਦੇ। ਇੱਥੇ ਚੰਗੀਆਂ ਦੀ ਹੀ ਗੱਲ ਕਰ ਰਿਹਾ ਹਾਂ ਮੈਂ।
ਥਾਵਾਂ ਵਾਰੇ, ਇਨਸਾਨਾਂ ਵਾਰੇ, ਦੁੱਖਾਂ ਵਾਰੇ, ਸੁੱਖਾਂ ਵਾਰੇ ਗੱਲ ਕੀ ਹਰ ਇਕ ਵਿਸ਼ੇ ਵਾਰੇ ਕਿਤਾਬਾਂ 'ਚੋਂ ਜਾਣਕਾਰੀ ਮਿਲਦੀ ਹੈ। ਕਿਤਾਬ ਬਹੁਤ ਚੰਗੀ ਦੋਸਤ ਹੋ ਸਕਦੀ ਹੈ। ਮੇਰੇ ਲਈ ਕਿਤਾਬ ਜਿਉਂਦੀ ਜਾਗਦੀ ਸਖ਼ਸ਼ੀਅਤ ਦਾ ਰੂਪ ਧਾਰ ਕੇ ਰੱਖਦੀ ਹੈ। ਜਦੋਂ ਮੈਂ ਕਿਤਾਬ ਪੜ੍ਹਦਾਂ ਹਾਂ ਤਾਂ ਸਿਰਫ਼ ਕਿਤਾਬ ਹੀ ਪੜ੍ਹਦਾ ਹਾਂ। ਦੁਨੀਆਂ ਤੋਂ ਦੂਰ ਗਿਆ ਹੁੰਦਾ ਹਾਂ ਕਿਤਾਬ ਦੇ ਸਫ਼ਿਆਂ 'ਚ ਗੁਆਚਿਆ ਹੋਇਆ, ਕਿਤਾਬ ਦੇ ਸ਼ਬਦਾਂ ਦਾ ਸਾਥ ਦਿੰਦਾ ਹੋਇਆ ਪਤਾ ਨਹੀਂ ਕਈ ਵਾਰ ਸਮਾਂ ਵੀ ਖਲੋਅ ਗਿਆ ਪਰਤੀਤ ਹੁੰਦਾ ਹੈ।
ਕਈ ਦੋਸਤਾਂ ਨਾਲ ਕਿਤਾਬ ਵਾਰੇ ਗੱਲ ਕਰਦਾਂ ਹਾਂ ਕਿ ਇਹ ਫਲਾਨੀ ਕਿਤਾਬ ਪੜ੍ਹੀ? ਇਹ ਕਿਤਾਬ ਪੜ੍ਹੀ?
ਚੰਗਾ ਲੱਗਦਾ ਹੈ, ਕਿਤਾਬ ਪੜ੍ਹ ਕੇ ਮਨ ਖੁਸ਼ ਤਾਂ ਹੁੰਦਾ ਹੀ ਹੈ ਦੁਖੀ ਵੀ ਹੁੰਦਾ ਹੈ। ਦੁਨੀਆਂ ਦਾ ਸੱਚ ਕਿਤਾਬ ਬਿਆਨ ਕਰਦੀ ਹੈ, ਲੋਕਾਂ ਦੇ ਜਜ਼ਬਾਤ ਮਹਿਸੂਸ ਕਰਾਉਂਦੀ ਹੈ, ਅਣਵੇਖੇ ਚਿਹਰਿਆਂ ਦੇ ਦਰਸ਼ਨ ਕਰਵਾਉਂਦੀ ਹੈ ਕਿਤਾਬ।
ਚੰਗੀਆਂ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਚੰਗੀਆਂ ਕਿਤਾਬਾਂ ਹੀ ਕਰਦੀਆਂ ਹਨ।
ਕਿਤਾਬਾਂ ਦੀ ਵਿਸ਼ੇਸ਼ਤਾ ਵਾਰੇ ਕੁਝ ਜ਼ਿਆਦਾ ਲਿਖਣਾ ਚਾਹੁੰਦਾ ਹਾਂ, ਆਸ ਕਰਦਾ ਹਾਂ ਕਦੀ ਲਿਖ ਸਕਾਂਗਾ।

3 comments:

Keerti Vaidya said...

nice thoughts...

Kavita Vachaknavee said...

kamal ji,

tuhada blog vekh ke ji khush hoya. bohat vadiya ate sahitt da kumm kar rahe ho.

par asi te tuhada profile hi labbde raih gae. blog utte apne prof. da link vi provide karde te khushi hundi.

tusi Blog te sade comunity blog NARI da jada link ditta hai, aus de layi asi aabhari haige haan.

tuhada e mail pata chale te group de baki lok tuhanu likhde. mera id hai--- kvachaknavee@yahoo.com

6/26/08 10:58 AM

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...