17.12.07

ਫੋਕੀ ਪ੍ਰਸਿੱਧੀ...

ਅੱਜ ਕੱਲ ਪ੍ਰਸਿੱਧੀ ਪ੍ਰਾਪਤ ਕਰਨ ਦੇ ਦੋ ਢੰਗ ਮੁਢਲੇ ਜਿਹੜੇ ਮੈਂ ਸਮਝਦਾ ਹਾਂ ਉਹਨਾਂ ਵਾਰੇ ਇੱਥੇ ਦੋ ਟੁਕ ਗੱਲ ਕਰਾਂਗਾ।
ਪਹਿਲਾ, ਚੰਗਾ ਕੰਮ ਕਰ ਕੇ।
ਦੂਸਰਾ, ਮਾੜਾ ਕੰਮ ਕਰ ਕੇ।

ਪਹਿਲਾਂ ਦੂਸਰੇ ਢੰਗ ਦੇ ਵਾਰੇ ਗੱਲ ਕਰ ਲਈਏ, ਅੱਜ ਕੱਲ ਬਹੁਤ ਸਾਰੇ ਸੰਸਾਰੀ ਜੀਵ ਅਜਿਹੇ ਹਨ ਜਿਹੜੇ ਇਸ ਢੰਗ ਦੇ ਜਾਲ਼ ਵਿੱਚ ਬਹੁਤ ਛੇਤੀ ਫਸ ਜਾਂਦੇ ਹਨ। ਕਿਉਂਕਿ ਸ਼ਾਇਦ ਇਹ ਸੌਖਾ ਢੰਗ ਹੈ, ਹੱਥ ਤੇ ਸਰੋਂ ਜਮਾ ਕੇ ਵਿਖਾਲ ਦਿੰਦਾ ਹੈ। ਖਾਸ ਕਰ ਕੇ ਲੀਡਰ ਕਿਸਮ ਦੇ ਲੋਕ ਇਸ ਨੂੰ ਬਹੁਤ ਸਮਝਦਾਰੀ ਨਾਲ ਵਰਤਦੇ ਹਨ। ਪਰ ਆਮ ਬੁੱਧੀ ਵਾਲੇ ਇਨਸਾਨ/ਹੈਵਾਨ ਦੂਰ ਦੀ ਨਾ ਸੋਚਦੇ ਹੋਏ ਝੱਟ ਹੀ ਮਾੜੇ ਢੰਗ ਦੀ ਕੁੜਿੱਕੀ ਵਿੱਚ ਫਸ ਜਾਂਦੇ ਹਨ।
ਕਈ ਲੀਡਰ ਮੈਂ ਮਹਿਸੂਸ ਕਰਦਾਂ ਹਾਂ ਕਿ ਬਹੁਤ ਹੀ ਮਿਹਨਤ ਕਰਦੇ ਹਨ ਲੋਕਾਂ ਵਿੱਚ ਜਾ ਕੇ ਆਪਣਾ ਨਾਂ ਬਣਾਉਂਦੇ ਹਨ, ਕੰਮ ਕਰ ਕੇ ਵਿਖਾਉਂਦੇ ਹਨ ਪਰ ਕੁਝ ਸਿਰਫ਼ ਬਿਆਨਾਂ ਦੇ ਸਿਰ ਤੇ ਹੀ 'ਕਾਗਜ਼ ਦੇ ਸ਼ੇਰ' ਬਣੇ ਰਹਿੰਦੇ ਹਨ ਅਤੇ ਜੇਲ ਯਾਤਰਾ ਕਰ ਕਰ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਅਸਫ਼ਲ ਕੋਸ਼ਿਸ਼ ਕਰਦੇ ਰਹਿੰਦੇ ਹਨ। ਕਰਨ ਦੇ ਜਦ ਮੌਕੇ ਮਿਲਦੇ ਹਨ ਤਾਂ ਕੁਝ ਨਹੀਂ ਕਰਨਾ ਸਗੋਂ ਘਗਿੱਤੀਆਂ ਜਿਹੀਆਂ ਕਰਨ ਲੱਗ ਪੈਂਦੇ ਹਨ। ਲੋਕਾਂ ਨੂੰ ਲੜਵਾਉਣ ਲਈ ਹਰ ਪਲ ਤੱਤਪਰ ਰਹਿੰਦੇ ਹਨ, ਮਰਜੀਵੜੇ ਤਿਆਰ ਕਰਨ ਲੱਗੇ ਆਪਣੇ ਜੁਆਕਾਂ ਨੂੰ ਪਿਛਲੀ ਕੋਠੜੀ 'ਚ ਵਾੜ ਕੇ ਲੋਕਾਂ ਦੇ ਬੱਚਿਆਂ ਨੂੰ ਕੁੱਤੇ ਦੀ ਮੌਤ ਮਰਦਿਆਂ ਵੇਖਣ ਲਈ ਗਰਮ ਗਰਮ ਬਿਆਨ ਦਿੰਦੇ ਹਨ। ਲੀਡਰਾਂ ਤੋਂ ਸਿਵਾਏ ਹੋਰ ਵੀ ਬਹੁਤ ਲੋਕ ਮਾੜੇ ਕੰਮ ਕਰ ਕੇ ਅੱਜ ਦੇ ਜਮਾਨੇ ਵਿੱਚ ਛੇਤੀ ਪੈਸਾ, ਸ਼ੁਹਰਤ ਪ੍ਰਾਪਤ ਕਰਨਾ ਲੋਚਦੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਕਿਹਾ ਜਾ ਸਕਦਾ ਹੈ।
ਹਾਂ ਹੁਣ ਗੱਲ ਕਰਦਾ ਹਾਂ ਪਹਿਲੇ ਢੰਗ ਵਾਰੇ, ਚੰਗਾ ਕੰਮ ਕਰਕੇ ਇਹ ਬਹੁਤ ਘੱਟ ਲੋਕ ਕਰਦੇ ਹਨ। ਅੱਜ ਆਲੇ ਦੁਆਲੇ ਵੱਲ ਵੇਖ ਕੇ ਲੱਗਦਾ ਹੈ ਕਿ ਸ਼ੌਰਟਕੱਟ ਹਰ ਕੋਈ ਵਰਤਣਾ ਚਾਹੁੰਦਾ ਹੈ। ਚੰਗੇ ਕੰਮਾਂ ਵਿੱਚ ਪੈ ਕੇ ਪ੍ਰਸਿੱਧੀ ਪ੍ਰਾਪਤ ਕਰਨੀ 'ਸਹਿਜ ਪਕੇ ਸੋ ਮੀਠਾ ਹੋਇ' ਦੇ ਅਨੁਸਾਰ ਸਹਿਜੇ ਹੀ ਪ੍ਰਾਪਤ ਹੁੰਦੀ ਹੈ। ਸ਼ਾਇਦ ਸ਼ੌਰਟ ਕੱਟ ੧% ਹੀ ਹੋਵੇ ਇਸ ਮਾਮਲੇ ਵਿੱਚ।
ਅੰਤਿਕਾ:
ਮੈਂ ਸੋਚਦਾਂ ਹਾਂ ਕਿ ਇਹਨਾਂ ਦੋਨੋਂ ਢੰਗਾਂ ਵਿੱਚੋਂ ਪਹਿਲਾ ਹੀ ਚੁਣਨਾ ਚਾਹੀਦਾ ਹੈ ਪ੍ਰਸਿੱਧੀ ਪ੍ਰਾਪਤ ਕਰਨ ਲਈ ਕਿਉਂਕਿ ਇਸ ਨਾਲ ਹੀ ਇੱਜ਼ਤ ਭਰੀ ਪ੍ਰਸਿੱਧੀ ਹਾਸਲ ਹੋਵੇਗੀ।

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...