ਵਾਹ ਬਈ ਮਜ਼ਾ ਆ ਗਿਆ! 'ਆਜਾ ਨੱਚਲੈ' ਫਿਲਮ ਵੇਖ ਕੇ ਜਿੰਨਾ ਵਧੀਆ ਲੱਗਾ, ਇਹੋ ਜਿਹਾ ਕਦੇ ਕਦੇ ਹੀ ਮਹਿਸੂਸ ਹੁੰਦਾ ਹੈ। ਪਿੱਛੇ ਜਿਹੇ ਥੋੜੇ ਦਿਨ ਪਹਿਲਾਂ ਇਕ ਫਿਲਮ ਵੇਖੀ ਸੀ, 'ਮੈਟਰੋ' ਰਾਮ ਗੋਪਾਲ ਵਰਮਾ ਦੀ। ਉਸ ਤੋਂ ਪਹਿਲਾਂ ਇਕ ਫਿਲਮ ਵੇਖੀ ਸੀ, 'ਮਨੋਰਮਾ ਸਿਕਸ ਫੀਟ ਅੰਡਰ' ਵੀ ਚੰਗੀ ਡਾਇਰੈਕਸ਼ਨ ਵਾਲੀ ਸੋਹਣੀ ਫਿਲਮ ਸੀ।
ਗੱਲ ਕਰਦਾ ਹਾਂ 'ਆਜਾ ਨੱਚਲੈ' ਦੀ। ਜੋ ਅੱਜ ਦੀਆਂ ਚਲੰਤ ਫਿਲਮਾਂ ਵੇਖ ਕੇ ਮਨ ਨੂੰ ਘਬਰਾਹਟ ਜਿਹੀ ਹੁੰਦੀ ਸੀ। ਇਸ ਹਿੰਦੀ ਦੀ ਫਿਲਮ ਵਿੱਚ ਪੁਰਾਣੀ ਅਭਿਨੇਤਰੀ ਮਾਧੁਰੀ ਦੀਖਸ਼ਤ ਨੇ ਆਪਣੀ ਅਦਾ ਦੇ ਜੌਹਰ ਵਿਖਾਏ ਨੇ। ਕਾਫੀ ਹਿੱਸਾ ਫਿਲਮ ਦਾ ਸੰਗੀਤਕ ਹੈ। ਜੋ ਕਿ ਦਿਲ ਦੀਆਂ ਗਹਿਰਾਈਆਂ ਤੱਕ ਬਿਨਾ ਝਿਜਕ ਪਹੁੰਚਣ ਵਿੱਚ ਕਾਮਯਾਬ ਰਿਹਾ। ਕਲਾ ਦਾ ਕੋਈ ਅੰਤ ਹੀ ਨਹੀਂ। ਨਵੇਂ ਪੁਰਾਣੇ ਹੋਰ ਅਦਾਕਾਰਾਂ ਨੇ ਬੜੀ ਕਾਮਯਾਬੀ ਅਤੇ ਹੌਸਲੇ ਨਾਲ ਫਿਲਮ ਵਿੱਚ ਜਾਨ ਪਾਈ ਹੋਈ ਹੈ। ਕਦੀ ਹੱਸਣ ਨੂੰ, ਕਦੀ ਰੋਣ ਨੂੰ ਦਿਲ ਕਰਦਾ ਹੈ।
'ਅਪਨੇ' ਨਾਂ ਦੀ ਫਿਲਮ ਵਿੱਚ ਵੀ ਬਹੁਤ ਜਾਨ ਸੀ, ਕਿਉਂਕਿ ਧਰਮਿੰਦਰ ਪੰਜਾਬ ਦਾ ਪੁੱਤ ਉਸ ਵਿੱਚ ਸ਼ਾਮਲ ਸੀ, ਨਾਲੇ ਸੋਨੇ ਤੇ ਸੋਹਾਗਾ ਇਹ ਕਿ ਉਸ ਦੇ ਦੋਵੇਂ ਪੁੱਤਰ ਵੀ ਨਾਲ ਸਨ।
ਮਾਧੁਰੀ ਦੀਖਸ਼ਤ ਦੀ ਸ਼ਾਇਦ ਇਹ ਫਿਲਮਾਂ ਵਿੱਚ ਵਾਪਸੀ ਦੀ ਚੰਗੀ ਸ਼ੁਰੂਆਤ ਸਾਬਤ ਹੋ ਸਕਦੀ ਹੈ। ਅਨਿਲ ਮਹਿਤਾ ਵਲੋਂ ਡਾਇਰੈਕਟ ਕੀਤੀ ਹੋਈ ਫਿਲਮ ਅਦਿੱਤ ਚੋਪੜਾ ਨੇ ਬਣਾਈ ਹੋਈ ਹੈ। ਯਸ਼ਰਾਜ ਦੇ ਬੈਨਰ ਹੇਠ ਇਹ ਫਿਲਮ ਰੀਲੀਜ਼ ੩੦ ਨਵੰਬਰ ਨੂੰ ਹੋ ਚੁੱਕੀ ਹੈ। ਅੰਤ ਵਿੱਚ ਇਹੀ ਲਿਖਾਂਗਾ ਕਿ ਫਿਲਮ ਬੈਠ ਕੇ ਵੇਖਣ ਵਾਲੀ ਹੈ!
Subscribe to:
Post Comments (Atom)
ਲੋਕ ਕੁਝ ਵੀ ਕਹਿਣ.......
ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...
-
ਨਵਾਂ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਣਾ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ੧੦੧ ਵੇਂ ਜਨਮ ਦਿਹਾੜੇ ਤੇ ਪੰਜਾਬ ਦੇ ਮੁ...
-
ਕਿਤਾਬ ਨਾਲ ਨਹੀਂ ਬਲਕਿ ਕਿਤਾਬਾਂ ਨਾਲ ਮੇਰਾ ਮੋਹ ਦਿਨੋ-ਦਿਨ 'ਦਿਨ ਦੁੱਗਣੀ ਰਾਤ ਚੌਗਣੀ' ਤਰੱਕੀ ਕਰਦਾ ਹੋਇਆ ਵਧ ਰਿਹਾ ਹੈ। ਕਨੇਡਾ ਦੀ ਧਰਤੀ ਤੇ ਟੈਕਸੀ ਚਲਾਉਣ ਦਾ...
-
ਭਾਰਤ ਲਈ ਪਰਮਾਣੂ ਸਮਝੌਤਾ ਸਿਰੇ ਚੜ੍ਹਨਾ ਏਸ ਤਰ੍ਹਾਂ ਸੀ, ਜੇਸ ਤਰ੍ਹਾਂ ਅਮਲੀ ਨੂੰ ਸਵੇਰੇ ਉੱਠਦੇ ਸਾਰ ਹੀ...ਓਹ ਨਹੀਂ ਨਹੀਂ ਦੁਪਹਿਰੇ ਉੱਠਦੇ ਸਾਰ ਹੀ ਅਮਲ ਮਿਲ਼ ਜਾਣਾ! ਖਾ...
No comments:
Post a Comment