10.1.08

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ...

ਇਹ ਗੱਲ ਸੋਲਾਂ ਆਨੇ ਸੱਚ ਉਦੋਂ ਹੋਈ ਜਦੋਂ ਇਕ ਤੋਂ ਬਾਅਦ ਇਕ ਵਾਰ ਲਹਿੰਬਰ ਸਿੰਘ ਨੂੰ ਕਨੇਡਾ ਦੀ ਧਰਤੀ ਤੋਂ ਧੱਕਾ ਦੇਣ ਲਈ ਕਨੇਡਾ ਦੀ ਟੋਰੀ ਸਰਕਾਰ ਬਜਿੱਦ ਹੋਈ ਹੋਈ ਦਿਸੀ।
ਪਿਛਲੇ ਕਈ ਮਹੀਨਿਆਂ ਤੋਂ ਅਪਾਹਜ ਲਹਿੰਬਰ ਸਿੰਘ ਨੂੰ ਇਕ ਵਾਰ ਫੇਰ ੯੫% ਭਾਈਚਾਰੇ ਦੇ ਸਹਿਯੋਗ ਸਦਕਾ ਕਨੇਡੀਅਨ ਬੌਰਡਰ ਏਜੰਸੀ ਦੇ ਹੱਥ ਨਾ ਆਉਣ ਦਿੱਤਾ। ਹੁਣ ਪਤਾ ਨਹੀਂ ਇਸ ਤੋਂ ਅੱਗੇ ਕੀ ਹੋਵੇਗਾ? ਇਸ ਵਾਰੇ ਕੁਝ ਵੀ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ।
ਪੰਜਾਬੀਆਂ ਨਾਲ ਅੱਜ ਤੱਕ ਜੋ ਕੁਝ ਹੋਇਆ, ਦੁਨੀਆਂ ਤੋਂ ਲੁਕਿਆ ਹੋਇਆ ਨਹੀਂ ਹੈ। ਇਸ ਵਿੱਚ ਗੈਰਾਂ ਦਾ ਯੋਗਦਾਨ ਤਾਂ ਹਮੇਸ਼ਾਂ ਤੋਂ ਹੀ ਸੀ, ਪਰ ਨਾਲ ਨਾਲ ਆਪਣਿਆਂ ਵੀ ਕਸਰ ਨਹੀਂ ਛੱਡੀ! 'ਏਕੇ' ਵਾਰੇ ਅੱਗੇ ਵੀ ਇਸ ਬਲੌਗ ਵਿੱਚ ਕਦੀ ਗੱਲ ਕੀਤੀ ਸੀ, ਪੰਜਾਬੀਆਂ ਦੀ 'ਏਕੇ' ਉੱਪਰ ਪਕੜ ਕਦੇ ਵੀ ਨਹੀਂ ਰਹੀ। 'ਸੌ ਹੱਥ ਰੱਸਾ ਸਿਰੇ ਤੇ ਗੰਢ' ਵਾਲੀ ਗੱਲ ਕਰਦਾਂ ਹਾਂ ਕਿ ਜੇ ਏਕੇ ਤੇ ਪਕੜ ਹੁੰਦੀ ਤਾਂ ਪੰਜਾਬੀ ਅੱਜ ਦਰ-ਬ-ਦਰ ਨਾ ਰੁਲ਼ਦੇ ਹੁੰਦੇ, ਆਪਣਾ 'ਘਰ' ਹੁੰਦਾ, ਇੱਜ਼ਤ ਮਾਣ ਹੁੰਦਾ, ਸਤਿਕਾਰ ਹੁੰਦਾ......।
ਸ਼ਾਇਦ ਕਿਸੇ ਨੂੰ ਇਹ ਗੱਲਾਂ ਚੰਗੀਆਂ ਨਾ ਵੀ ਲੱਗਣ, ਪਰ ਸਿਆਣੇ ਕਹਿ ਗਏ ਨੇ ਕਿ 'ਸੱਚ ਕੌੜਾ ਹੁੰਦਾ ਹੈ'। ਚਲੋ ਛੱਡੋ, ਹੁਣ ਇਕ ਮਿੱਠੀ ਜਿਹੀ ਗੱਲ ਕਰਦਾਂ ਹਾਂ। 'ਲਹਿੰਬਰ ਸਿੰਘ ਦੇ ਮੁੱਦੇ ਤੇ ਮੈਂ ਵੇਖ ਰਿਹਾਂ ਹਾਂ ਕਿ ਆਪੋ ਆਪਣੀ ਡੁਗ-ਡੁਗੀ ਬਜਾਉਣ ਵਿੱਚ ਹਰ ਧਿਰ ਬੇਲੋੜਾ ਜੋਰ ਲਾ ਰਹੀ ਹੈ, ਪਰ ਇਹੀ ਜੋਰ ਜੇ ਕਿਤੇ ਰਲ਼ ਕੇ ਲਾ ਲੈਣ ਤਾਂ ਟੋਰੀ ਸਰਕਾਰ ਦਾ ਪਿਓ ਵੀ ਲਹਿੰਬਰ ਸਿੰਘ ਨੂੰ ਇੰਡੀਆ ਨਹੀਂ ਭੇਜ ਸਕਦਾ।'
ਚੰਗਾ ਇਸ ਵਾਰੇ ਸੋਚਿਓ!!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...