3.1.08

ਸੀਰਤ.ਸੀ ਏ.......

'ਸੀਰਤ' ਵਾਰੇ ਜਦੋਂ ਪਤਾ ਲੱਗਾ ਸੀ ਤਾਂ ਝੱਟ ਹੀ ਸੀਰਤ ਦਾ ਵੈਬ ਸਾਈਟ ਖੋਲ ਕੇ ਵੇਖਿਆ ਤਾਂ ਜਿਵੇਂ ਪਹਿਲਾ ਪਹਿਲਾ ਪਿਆਰ ਹੁੰਦਾ ਹੈ, ਇਸ ਤਰਾਂ ਹੀ ਮਹਿਸੂਸ ਹੋਇਆ ਸੀ। ਦੂਸਰਾ ਇਹ ਕਿ ਜਦੋਂ ਮੈਂ 'ਵਰਿਆਮ ਸਿੰਘ ਸੰਧੂ' ਦੀਆਂ ਕਹਾਣੀਆਂ ਪੜ੍ਹੀਆਂ ਸਨ ਤਾਂ ਦਿਲ ਨੂੰ ਹਿਲਾ ਗਈਆਂ ਸਨ। ਉਹਨਾਂ ਦਾ ਇਸ ਪਰਚੇ ਨਾਲ ਜੁੜਿਆ ਹੋਣਾ ਵੀ ਮੇਰੇ ਲਈ ਖਿੱਚ ਦਾ ਕਾਰਣ ਸੀ।
ਪਰਚੇ ਵਿੱਚ ਛਪਣ ਦੀ ਮੇਰੀ ਆਸ ਅੱਜ ਜਦੋਂ ਪੂਰੀ ਹੋਈ ਹੈ ਤਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। 'ਔਰਤ' ਨਾਮ ਦੀ ਕਵਿਤਾ ਨਾਲ 'ਸੀਰਤ' ਦੀ ਮਹਿਫ਼ਲ ਵਿੱਚ ਮੇਰੀ ਹਾਜ਼ਰੀ ਦੀ ਸ਼ੁਰੂਆਤ ਹੈ।
ਤੁਸੀਂ ਹੇਠਾਂ ਦਿੱਤੇ ਲਿੰਕ ਤੇ ਜਾ ਕੇ ਸੀਰਤ ਦਾ ਅਨੰਦ ਮਾਣ ਸਕਦੇ ਹੋ ਅਤੇ ਪੰਜਾਬੀ ਮਾਂ ਬੋਲੀ ਤੇ ਫਖ਼ਰ ਮਹਿਸੂਸ ਕਰ ਸਕਦੇ ਹੋ!
http://www.seerat.ca/
ਆਪਣੇ ਸੁਝਾਅ ਸੀਰਤ ਨੂੰ ਭੇਜ ਸਕਦੇ ਹੋ!
ਰੱਬ 'ਸੀਰਤ' ਦੀ ਲੰਮੀ ਉਮਰ ਕਰੇ!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...