14.1.08

ਛਣਕਾਟੇ ਦੀ ਛਣ ਛਣ....

ਜਸਵਿੰਦਰ ਭੱਲਾ ਉਰਫ਼ ਚਾਚਾ ਚਤਰਾ ਅਤੇ ਉਸਦੀ ਟੀਮ ਵਧਾਈ ਦੀ ਹੱਕਦਾਰ ਹੈ। ਪਿਛਲੇ ਕੁਝ ਸਾਲਾਂ ਤੋਂ ਚਾਚੇ ਨੇ ਜਿਹੜੀ ਪਿਰਤ ਪਾਈ ਹੈ ਹਾਸੇ ਦੀ ਦੁਨੀਆਂ ਵਿੱਚ, ਸ਼ਲਾਘਾਯੋਗ ਹੈ।
ਨਵੀਂ ਐਲਬਮ 'ਛਣਕਾਟਾ ੨੦੦੭ ਕਰ ਤਾ ਕੂੰਡਾ' ਵਿੱਚ, ਹਰ ਸਕਿੰਟ ਤੇ ਹਾਸੇ ਨਾਲ ਭਰਪੂਰ ਕੈਸਿਟ ਵਿੱਚ ਚਾਚੇ ਨੇ ਜਿਸ ਤਰਾਂ ਬੋਲਾਂ ਨੂੰ ਪਰੋਇਆ ਹੈ ਕਮਾਲ ਹੈ। ਪੰਜਾਬ ਸਰਕਾਰ, ਪੰਜਾਬ ਪੁਲੀਸ, ਪੰਜਾਬ ਵਿੱਚ ਭ੍ਰਿਸ਼ਟਾਚਾਰ, ਪੰਜਾਬ ਦੇ ਲੋਕ, ਪੰਜਾਬ ਦੇ ਹੱਕਾਂ ਵਾਰੇ ਜਿਸ ਤਰਾਂ 'ਚਤਰਾ' ਬਿਆਨ ਕਰਦਾ ਹੈ, ਹੋਰ ਕੋਈ ਕੌਮੇਡੀਅਨ ਅਜੇ ਤੱਕ ਨਹੀਂ ਕਰ ਸਕਿਆ। ਹਾਸੇ ਹਾਸੇ ਵਿੱਚ ਗੰਭੀਰ, ਡੂੰਘੀਆਂ, ਅਰਥ ਭਰਪੂਰ, ਬੇਬਾਕ ਗੱਲਾਂ ਕਰਨੀਆਂ ਚਾਚੇ ਨੂੰ ਖੂਬ ਆਉਂਦੀਆਂ ਹਨ।
ਚਾਚਾ ਪਹਿਲਾਂ ਕਈ ਸਾਲ ਲੀਹੋਂ ਲੱਥਿਆ ਰਿਹਾ ਅਤੇ ਦੋ ਅਰਥੀ ਸ਼ਬਦਾਂ ਦੇ ਚੱਕਰ ਵਿੱਚ ਵੀ ਫਸਿਆ ਰਿਹਾ। ਪਰ ਹੁਣ ਜਿਹੜੀਆਂ ਪਿਛਲੀਆਂ ਤਿੰਨ ਚਾਰ ਕੁ ਐਲਬਮਾਂ ਚਾਚੇ ਨੇ ਕੀਤੀਆਂ ਹਨ, ਇਹ ਚਾਚੇ ਦਾ ਫਰਜ਼ ਬਣਦਾ ਸੀ ਅਤੇ ਉਹ ਹੁਣ ਚੰਗੀ ਤਰਾਂ ਇਸ ਨੂੰ ਨਿਭਾ ਰਿਹਾ ਹੈ। ਗਾਉਣ ਵਾਲਿਆਂ ਨੂੰ ਸੱਚ ਸੁਣਾਉਣ ਦਾ ਵਲ ਵੀ ਚਾਚੇ ਨੂੰ ਵਾਹਵਾ ਹੈ। ਜ਼ਜਬਾਤਾਂ ਦੇ ਜਰੀਏ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਵਾਲਿਆਂ ਨੂੰ ਚਾਚੇ ਨੇ ਚੰਗੀ ਝਾੜ ਪਾਈ ਹੈ, ਏਸ ਵਾਰ ਵੀ।
--------------------------
ਖੈਰ, ਚਾਚੇ ਦੀ ਇਸ ਨਵੀਂ ਐਲਬਮ ਲਈ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਅਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ! ਰੱਬ ਚਾਚੇ ਦੀ ਉਮਰ ਲੰਮੀ ਕਰੇ।
ਆਸ ਹੈ ਚਾਚਾ ਆਉਣ ਵਾਲੇ ਸਾਲਾਂ ਵਿੱਚ ਵੀ,
ਆਪਣਾ ਫਰਜ਼ ਨਿਭਾਉਂਦਾ,
ਲੋਕਾਂ ਨੂੰ ਹਸਾਉਂਦਾ,
ਅਸਲੀਅਤ ਤੋਂ,
ਜਾਣੂ ਕਰਵਾਉਂਦਾ ਰਹੇਗਾ।
ਜਿਹਨਾਂ ਦਾ 'ਚਾਚੇ' ਨੇ 'ਕੂੰਡਾ' ਕੀਤਾ ਹੇ ਅੱਗੇ ਤੋਂ ਉਹਨਾਂ ਨੂੰ ਬਾਜ ਆ ਜਾਣਾ ਚਾਹੀਦਾ ਹੈ ਨਹੀਂ ਤਾਂ 'ਚਾਚਾ ਚਤਰਾ' ਸੱਜਣੋ ਯਾਦ ਰੱਖਿਓ ਹੋਰ ਵੀ ਮਾੜੀ ਕਰੇਗਾ ਤੁਹਾਡੇ ਨਾਲ!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...