ਮਾਂ ਅਤੇ ਪੰਜਾਬੀ ਵਿੱਚ ਫਰਕ ਨਹੀਂ ਕੀਤਾ ਜਾ ਸਕਦਾ। ਜਨਮ ਦੇਣ ਵਾਲੀ ਮਾਂ ਤੋਂ ਜੰਮਦਿਆਂ ਜਿਹੜੀ ਬੋਲੀ ਸਿੱਖੀ ਉਹ ਪੰਜਾਬੀ ਸੀ। ਪੰਜਾਬੀ ਨਾਲ ਮੋਹ ਹੋਣਾ ਮਾਂ ਨਾਲ ਮੋਹ ਹੋਣ ਦੇ ਬਰਾਬਰ ਹੈ।
ਬਲੌਗ ਸ਼ੁਰੂ ਕਰਨ ਵੇਲੇ ਬਲੌਗ ਦਾ ਕਾਫੀ ਹਿੱਸਾ ਅੰਗਰੇਜ਼ੀ ਵਿੱਚ ਸੀ, ਕੰਪਿਊਟਰ ਦੀ ਮੁਹਾਰਤ ਜ਼ਿਆਦਾ ਨਾ ਹੋਣ ਕਰਕੇ ਹੌਲੀ ਹੌਲੀ ਇਸ ਵਾਰੇ ਪਤਾ ਲੱਗ ਰਿਹਾ ਹੈ। ਇਨਸਾਨ ਹਮੇਸ਼ਾਂ ਜ਼ਿੰਦਗੀ ਵਿੱਚ ਸਿੱਖਦਾ ਰਹਿੰਦਾ ਹੈ। ਮੈਂ ਵੀ ਸਦਾ ਕੁਝ ਨਾ ਕੁਝ ਸਿੱਖਦਾ ਰਹਿੰਦਾ ਹਾਂ। ਸਿੱਖਣ ਲਈ ਦਿਲ ਦਾ ਖੁੱਲਾ ਹੋਣਾ ਬਹੁਤ ਜਰੂਰੀ ਹੈ। ਦੋਸਤਾਂ ਦਾ ਵੀ ਇਸ ਨੂੰ ਸਫਲ ਕਰਨ ਵਿੱਚ ਬਹੁਤ ਯੋਗਦਾਨ ਹੈ। ਜਿਨ੍ਹਾਂ ਦਾ ਮੈਂ ਸਦਾ ਹੀ ਸ਼ੁਕਰਗੁਜਾਰ ਰਹਾਂਗਾ।
ਅੱਜ ਬਲੌਗ ਵਿੱਚ ੯੯% ਪੰਜਾਬੀ ਦੀ ਝਲਕ ਪੈਂਦੀ ਹੈ, ਜੋ ਕਿ ਪੈਣੀ ਚਾਹੀਦੀ ਹੈ ਕਿਉਂਕਿ ਮੇਰੇ ਸਾਰੇ ਬਲੌਗ ਪੰਜਾਬੀ ਬੋਲੀ ਨੂੰ ਸਮਰਪਿਤ ਹਨ। ਪਾਠਕਾਂ ਦਾ ਵੀ ਧੰਨਵਾਦ ਹੈ ਜਿਹੜੇ ਬਲੌਗ ਪੜ੍ਹ ਕੇ ਸੁਝਾਅ ਭੇਜਦੇ ਹਨ।
ਪੰਜਾਬੀ ਬੋਲੀ ਦੇ ਨਾਮ ਕਵਿਤਾ:
ਮਾਂ ਬੋਲੀ ਅਰਦਾਸ ਕਰੇ
ਪੰਜ ਦਰਿਆਵਾਂ ਦੇ ਪਾਣੀ ਦੀ, ਮਹਿਕ ਪੰਜਾਬੀ ਹੈ ਬੋਲੀ
ਇਉਂ ਲੱਗਦਾ ਪੰਜਾਬ ਤੇ ਰੱਬ ਨੇ, ਸ਼ਹਿਦ ਜਿਉਂ ਹੈ ਡੋਲ੍ਹੀ
ਇਸ ਦੇ ਸਿਰ ਤੇ ਹੱਥ ਨਾਨਕ ਦਾ, ਸੂਫ਼ੀ ਸੰਤਾਂ ਦਾ ਥਾਪਾ
ਇਸ ਦੇ ਵਿੱਚੋਂ ਸਾਨੂੰ ਦਿਸਦਾ, ਸਾਡੀ ਦੁਨੀਆਂ ਦਾ ਆਪਾ
ਹਰ ਪਾਸੇ ਅੱਜ ਇਹਦੀ ਚਰਚਾ, ਡਗੇ ਢੋਲ ਤੇ ਵੱਜਦੇ ਨੇ
ਇਸ ਦੇ ਪੁੱਤ ਪੰਜਾਬੀ ਗੱਭਰੂ, ਸ਼ੇਰਾਂ ਵਾਂਗੂੰ ਗੱਜਦੇ ਨੇ
ਭਾਵੇਂ ਕੁਝ ਪੁੱਤ ਮਾਂ ਨੂੰ ਮਾਂ ਵੀ, ਕਹਿਣੋ ਹੁਣ ਕਤਰਾਉਂਦੇ ਨੇ
ਪਰ ਲੱਗਦਾ ਕਈ ਵਾਰੀ ਮੈਨੂੰ, ਵਿੱਚੋ ਵਿੱਚ ਪਛਤਾਉਂਦੇ ਨੇ
‘ਅਕਸ ਵਿਗਾੜੋ ਨਾ ਵੇ ਮੇਰਾ’, ਪੁੱਤਰੋ ਮਾਂ ਕੁਰਲਾਉਂਦੀ ਏ
ਕਈ ਵਾਰੀ ਸੁਫਨੇ’ਚੇ ਆ ਕੇ, ਮੈਨੂੰ ਆਖ ਸੁਣਾਉਂਦੀ ਏ
ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ
ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਅਰਦਾਸ ਕਰੇ
(ਮੇਰੀ ਲਿਖੀ ਹੋਈ 'ਪੰਜਾਬੀ ਸਾਹਿਤ.ਕੌਮ' ਵਿੱਚੋਂ)

No comments:
Post a Comment