9.2.08

ਹਕੀਕਤ....

ਸਾਰਾ ਦਿਨ ਰਾਹਾਂ ਵਿੱਚ ਭਟਕਦਿਆਂ ਕਈ ਤਰਾਂ ਦੇ ਖਿਆਲਾਂ ਨਾਲ ਸੋਚਾਂ ਦੇ ਜਖ਼ੀਰੇ ਸੰਘਣੇ ਹੁੰਦੇ ਰਹਿੰਦੇ ਹਨ। ਸੋਚਦਾਂ ਰਹਿੰਦਾ ਹਾਂ ਕਿ ਘਰ ਜਾ ਕੇ ਆਹ ਲਿਖਾਂਗਾ, ਆਹ ਲਿਖਾਂਗਾ। ਪਰ ਘਰ ਆਉਂਦਿਆ ਹੀ ਖਿਆਲਾਂ ਦੀ ਦੁਨੀਆਂ ਕਿਤੇ ਗਾਇਬ ਹੋ ਜਾਂਦੀ ਏ ਅਤੇ ਹਕੀਕਤ ਸਾਹਮਣੇ ਆ ਖਲੌਂਦੀ ਏ!
ਖਿਆਲਾਂ ਨਾਲ ਜੀਣਾ, ਹਕੀਕਤ ਸੰਗ ਜੀਉਣ ਨਾਲੋਂ ਵੱਖਰਾ ਹੈ।
ਆਦਤ ਅਨੁਸਾਰ ਕੀ ਕਰੀਏ ਮਜਬੂਰ ਹਾਂ,
ਮੈਂ ਵੀ ਤਾਂ ਬਾਕੀ ਦੁਨੀਆਂ ਦਾ ਹਿੱਸਾ ਹੀ ਹਾਂ, ਜਿਹੜੀ ਸਦੀਆਂ ਤੋਂ ਖਿਆਲਾਂ ਵਿੱਚ ਜੀਅ ਰਹੀ ਹੈ!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...