ਧੀਆਂ ਧਨ ਬਿਗਾਨਾ
ਡੋਲੀ ਦਾ ਵਾਣ ਪੁਰਾਣਾ, ਨੀ ਨ ਰੋ ਮੇਰੀ ਬੀਬੀ
ਧੀਆਂ ਦਾ(ਤਾਂ) ਧਨ ਬਿਗਾਨਾ।
ਡੋਲੀ ਨੂੰ ਲੱਗੜੇ ਰੱਸੇ, ਨੀ ਨ ਰੋ ਮੇਰੀ ਬੀਬੀ
ਤੂੰ ਰੋਵੇਂ ਜੱਗ ਹੱਸੇ।
ਡੋਲੀ ਨੂੰ ਲੱਗੜੇ ਤੀਰ, ਨੀ ਨ ਰੋ ਮੇਰੀ ਬੀਬੀ
ਤੈਨੂੰ ਵਿਦਿਆ ਕਰੇਂਦੇ ਤੇਰੇ ਵੀਰ।
ਡੋਲੀ ਨੂੰ ਲੱਗੜੇ ਨਾਪੇ, ਨੀ ਨ ਰੋ ਮੇਰੀ ਬੀਬੀ
ਤੈਨੂੰ ਵਿਦਿਆ ਕਰੇਂਦੇ ਤੇਰੇ ਮਾਪੇ।
'ਪੰਜਾਬ ਦੇ ਲੋਕ ਗੀਤ' ਕਿਤਾਬ 'ਚੋਂ
------------------------
ਧੀਅ ਦੇ ਰੂਪ ਵਿੱਚ ਵਿਚਰ ਰਹੀ ਔਰਤ ਲਈ ਆਪਣੇ ਪੰਜਾਬੀਆਂ ਦੇ ਲੋਕ ਗੀਤਾਂ ਵਿੱਚ ਧੀਆਂ ਦੀ ਜੋ ਸਥਿਤੀ ਹੈ, ਬਹੁਤ ਹੀ ਨੀਂਵੇ, ਅਤਿ ਨੀਂਵੇ ਪੱਧਰ ਦੀ ਸੁਣਨ ਲਈ ਮਿਲਦੀ ਹੈ। ਔਰਤ ਨੂੰ ਇਕ ਮਜਬੂਰ, ਅਬਲਾ, ਬੇਵੱਸ, ਵਸਤੂ ਬਣਾ ਕੇ ਪੇਸ਼ ਕਰਨਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਜਾਰੀ ਹੈ ਅਜੇ ਵੀ ਉਹ ਸਭ ਕੁਝ ਬਦਲ ਰਹੀ ਦੁਨੀਆ ਦੇ ਅਕਸ ਵਿੱਚ ਦਾਗ਼ ਬਣ ਕੇ।
ਔਰਤ ਬਨਾਮ ਆਦਮੀ ਵਿਸ਼ਾ ਸੰਸਾਰਕ ਵਿਸ਼ਾ ਹੈ। ਬਰਾਬਰੀ ਦਾ ਵਿਸ਼ਾ। ਬਰਾਬਰਤਾ ਲਈ ਔਰਤ ਲੜ ਰਹੀ ਹੈ ਸਦੀਆਂ ਤੋਂ। ਰਾਹ ਵਿੱਚ ਰੋੜੇ ਵੀ ਬਹੁਤ ਵੱਡੇ ਵੱਡੇ ਹਨ। ਧਰਮ ਸਭ ਤੋਂ ਵੱਡਾ ਰੋੜਾ ਹੈ ਔਰਤ ਦੇ ਰਸਤੇ ਵਿੱਚ। ਧਰਮ ਦੀ ਹੋਂਦ ਨਾਲ ਬਾਕੀ ਦੇ ਸਭ ਰੋੜੇ ਜੁੜੇ ਹੋਏ ਹਨ, ਜੇ ਧਰਮ ਔਰਤ ਨੂੰ ਬਰਾਬਰਤਾ ਪ੍ਰਦਾਨ ਕਰ ਦੇਵੇ ਤਾਂ ਔਰਤ ਦੇ ਰਾਹ 'ਚੋਂ ਬਾਕੀ ਦੇ ਸਭ ਰੋੜੇ ਦੂਰ ਆਪਣੇ ਆਪ ਹੀ ਹੋ ਜਾਣਗੇ।
ਇਹ ਵੀ ਠੀਕ ਹੈ ਕਿ ਕਹਿਣਾ ਸੌਖਾ ਹੈ ਪਰ ਕਰਨਾ ਔਖਾ, ਨਹੀਂ ਬਹੁਤ ਔਖਾ।
ਪਰ ਮੈਂ ਸੋਚਦਾ ਹਾਂ ਕਿ ਔਰਤ ਨੂੰ ਬਰਾਬਰਤਾ ਦੇਣ ਵਿੱਚ ਆਦਮੀ ਦਾ ਕੀ ਜਾਂਦਾ ਹੈ?
ਕੀ ਸਾਰੇ ਜੀਵ ਧਰਤੀ ਤੇ ਅਜ਼ਾਦ ਜੀਣ ਦਾ ਹੱਕ ਨਹੀਂ ਰੱਖਦੇ?
'ਮਨੁੱਖ' ਸ਼ਬਦ ਵਰਤਣ ਲੱਗਾ ਮੈਂ ਕਦੀ ਕਦੀ ਸੋਚਦਾ ਰਿਹਾ ਹਾਂ ਕਿ ਇਹ ਸ਼ਬਦ 'ਆਦਮੀ' ਲਈ ਹੀ ਵਰਤਿਆ ਜਾਂਦਾ ਹੈ ਕਿਉਂਕਿ ਮੈਂ ਹੋਸ਼ ਲੈਣ ਤੋਂ ਉਪਰੰਤ ਇਹ ਸ਼ਬਦ ਸਦਾ 'ਮਰਦ' ਲਈ ਹੀ ਵਰਤਿਆ ਜਾਂਦਾ ਪੜ੍ਹਿਆ, ਸੁਣਿਆ, ਵੇਖਿਆ ਹੈ, ਪਰ 'ਤਸਲੀਮਾ ਨਸਰੀਨ' ਨੂੰ ਪੜ੍ਹਨ ਤੋਂ ਬਾਅਦ ਮੈਂ ਹੁਣ ਇਹ ਸ਼ਬਦ 'ਆਦਮੀ' ਅਤੇ 'ਔਰਤ' ਦੋਵਾਂ ਲਈ ਹੀ ਵਰਤਾਂਗਾ। ਔਰਤ ਵੀ ਮਨੁੱਖ ਹੈ, ਪਰ ਆਦਮੀ ਨੇ ਔਰਤ ਨੂੰ ਅਜਲਾਂ ਤੋਂ ਮਨੁੱਖ ਬਣਨ ਹੀ ਨਹੀਂ ਦਿੱਤਾ।
ਸਾਨੂੰ ਆਪਣੇ ਪੱਧਰ ਤੇ ਹਰ ਇਕ ਨੂੰ (ਜੋ ਧਰਤੀ ਉੱਪਰ ਹਰ ਜੀਵ ਲਈ ਇੱਕੋ ਜਿਹੇ ਅਧਿਕਾਰ ਹੋਣ ਦਾ ਸਮੱਰਥਨ ਕਰਦਾ ਹੈ) ਇਸ ਵਾਰੇ ਵਿੱਚ ਸੋਚਣਾ ਚਾਹੀਦਾ ਹੈ। 'ਮਨੁੱਖ' ਦੀ ਪਰਾਭਾਸ਼ਾ ਵਿੱਚ ਔਰਤ ਨੂੰ ਬਰਾਬਰਤਾ ਮਿਲਣੀ ਚਾਹੀਦੀ ਹੈ।
ਔਰਤ ਨੂੰ ਜੇ ਅਬਲਾ, ਮਜਬੂਰ, ਬੇਵੱਸ, ਕਮਜੋਰ, ਨਿਤਾਣੀ, ਨਿਮਾਣੀ ਆਦਿ ਦਰਸਾਉਣਾ ਹੈ ਤਾਂ ਆਦਮੀ ਨੂੰ ਵੀ ਇਹਨਾਂ ਹੀ ਸ਼ਬਦਾਂ ਨਾਲ ਸੰਬੋਧਨ ਕਰਨਾ ਹੋਵੇਗਾ। ਜੇ ਨਹੀਂ ਤਾਂ ਅੱਜ ਦੇ ਜਮਾਨੇ ਵਿੱਚ, ਅੱਜ ਦੇ ਸਮੇਂ ਵਿੱਚ ਔਰਤ ਦੀਆਂ ਮਰਦ ਦੇ ਬਰਾਬਰ ਪ੍ਰਾਪਤੀਆਂ ਨੂੰ ਵੇਖਦੇ ਹੋਏ ਬਰਾਬਰਤਾ ਦੇਣਾ ਇਨਸਾਨ ਦਾ ਫਰਜ਼ ਬਣ ਜਾਂਦਾ ਹੈ।
ਜਦੋਂ ਤੱਕ ਅਸੀਂ ਪੈੜ ਨੂੰ ਬਦਲਣ ਲਈ ਪਹਿਲਾ ਕਦਮ ਨਹੀਂ ਚੁੱਕਦੇ, ਨਵੇਂ ਰਾਹ ਨਹੀਂ ਬਣਦੇ।
ਖੈਰ ਵਿਸ਼ੇ ਮੁਤਾਬਕ ਇਹਨਾਂ ਗੀਤਾਂ ਨੂੰ 'ਲੋਕ ਗੀਤ' ਨਹੀਂ ਕਿਹਾ ਜਾ ਸਕਦਾ, ਇਹ 'ਮਰਦ' ਦੀ ਪ੍ਰਧਾਨਤਾ ਨੂੰ ਪੇਸ਼ ਕਰਦੇ ਗੀਤ ਹਨ।
ਲੋਕਾਂ ਵਿੱਚ ਔਰਤ ਮਰਦ ਦੋਵੇਂ ਹੀ ਆਉਂਦੇ ਹਨ। ਫਿਰ ਲੋਕ ਗੀਤਾਂ ਵਿੱਚ ਇਕੱਲੇ ਮਰਦ ਦੀ ਚੌਧਰ ਕਿਉਂ?
ਇਹੋ ਜਿਹੇ ਲੋਕ ਗੀਤਾਂ ਨੂੰ ਅੱਜ ਬਦਲਣ ਦੀ ਲੋੜ ਹੈ।
ਔਰਤਾਂ ਨੂੰ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਮਰਦਾਂ ਨੂੰ ਇਨਸਾਨ ਬਣਕੇ ਔਰਤਾਂ ਦਾ ਸਾਥ ਦੇਣਾ ਚਾਹੀਦਾ ਹੈ।
ਅੱਜ ਨਵੇਂ ਗੀਤਾਂ ਦਾ ਨਿਰਮਾਣ ਕਰਨ ਦੀ ਜਰੂਰਤ ਹੈ ਜਾਂ ਇਸ ਤਰਾਂ ਦੇ ਗੀਤਾਂ ਤੇ ਸੱਭਿਆਚਾਰ ਦਾ ਲੇਬਲ ਲਾ ਕੇ ਐਂਵੇ ਕਿਸੇ ਤਰਾਂ ਦਾ ਅਡੰਬਰ ਨਹੀਂ ਕਰਨਾ ਚਾਹੀਦਾ।
ਸੁੱਟ ਦੇਣੇ ਚਾਹੀਦੇ ਹਨ ਇਹੋ ਜਿਹੇ ਗੀਤ ਕੂੜੇ ਦੇ ਡੱਬੇ ਵਿੱਚ ਜੋ ਕਿਸੇ ਇਨਸਾਨ ਨੂੰ ਉਸਦਾ ਬਣਦਾ ਮਾਣ ਸਤਿਕਾਰ, ਬਰਾਬਰਤਾ ਦਾ ਰੁਤਬਾ ਨਹੀਂ ਦੇ ਸਕਦੇ।
ਸੱਭਿਆਚਾਰ, ਸੱਭਿਅਕ ਹੋਵੇ ਤਾਂ ਸਮਝ ਆਉਂਦੀ ਹੈ ਪਰ ਅਸਭਿਅਕ ਗੱਲਾਂ ਨੂੰ ਸੱਭਿਆਕ ਬਣਾ ਬਣਾ ਕੇ ਪੇਸ਼ ਕਰਨਾ ਹੁਣ ਬੰਦ ਹੋਣਾ ਚਾਹੀਦਾ ਹੈ।
ਲੋਕ ਗੀਤ ਦੀ ਪਰਿਭਾਸ਼ਾ ਦੀ ਸ਼ਾਇਦ ਇੱਥੇ ਗੱਲ ਕਰਨੀ ਵੀ ਮੁਨਾਸਬ ਹੋਵੇ ਕਿਉਂਕਿ ਕਈ ਲੋਕ ਇਹ ਵੀ ਕਹਿਣਗੇ ਕਿ ਇਹ ਗੀਤ ਲੋਕਾਂ ਦੀ ਅਵਾਜ਼ ਹਨ ਤਾਂ ਹੀ ਲੋਕ ਗੀਤ ਕਹੇ ਜਾਂਦੇ ਹਨ, ਪਰ 'ਸੌ ਹੱਥ ਰੱਸਾ ਸਿਰੇ ਤੇ ਗੰਡ' ਵਾਲੀ ਗੱਲ ਹੈ ਕਿ ਪਿੰਜਰੇ ਵਿੱਚ ਰਹਿਣ ਨਾਲ ਤੋਤਾ ਵੀ ਕੁਝ ਦਿਨਾਂ ਬਾਅਦ ਉਸਨੂੰ ਆਪਣਾ ਘਰ ਕਹਿਣ ਲੱਗ ਜਾਂਦਾ ਹੈ, ਜਦੋਂ ਕਿ ਵਿਸ਼ਾਲ ਅਸਮਾਨ ਨਾਲ ਪਿੰਜਰੇ ਦੀ ਤੁਲਨਾ ਕਰਨੀ ਮੂਰਖਤਾ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਪਰ ਔਰਤ ਤਾਂ ਸਦੀਆਂ ਤੋਂ ਗੁਲਾਮੀ ਵਿੱਚ ਜੀਅ ਰਹੀ ਹੈ ਜਿਸ ਕਰਕੇ ਉਸਨੂੰ ਵੀ 'ਮਰਦ' ਦੇ ਪੈਰਾਂ ਹੇਠ ਹੀ ਅਜੇ ਤੱਕ 'ਜੱਨਤ' ਦਿਸੀ ਜਾ ਰਹੀ ਹੈ। (ਕੁਝ ਕੁ ਔਰਤਾਂ ਨੂੰ ਛੱਡ ਕੇ)
ਅੱਜ ਦੇ ਦੌਰ ਵਿੱਚ
ਔਰਤ ਨੂੰ ਲੋੜ ਹੈ ਅਜਿਹੇ ਗੀਤ ਸਿਰਜਣ ਦੀ
ਜਿਹੜੇ ਗੀਤ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦੇ ਸਕਣ।
ਉਸਨੂੰ 'ਮਨੁੱਖ' ਬਣਾ ਸਕਣ,
ਅਸਲੀਅਤ ਵਿੱਚ ਮਨੁੱਖ।

No comments:
Post a Comment