ਹੰਸ ਰਾਜ ਹੰਸ ਦੀ ਯਾਰਾ ਓ ਯਾਰਾ....
ਦਿਲ ਨੂੰ ਛੂਹਣ ਵਾਲੀ ਐਲਬਮ 'ਯਾਰਾ ਓ ਯਾਰਾ' ਲੈ ਕੇ ਹੰਸ ਰਾਜ ਹੰਸ ਹਾਜ਼ਰ ਹੈ। ਬਹੁਤ ਦੇਰ ਤੋਂ ਮੈਨੂੰ ਹੰਸ ਦੀ ਇਹੋ ਜਿਹੀ ਉਡਾਰੀ ਦੀ ਆਸ ਸੀ ਪਰ ਹਰ ਵਾਰ ਹੰਸ ਦੀ ਐਲਬਮ ਇਸ ਮੁਕਾਮ ਤੱਕ ਨਹੀਂ ਸੀ ਪਹੁੰਚਦੀ। ਪਿਛਲੇ ਕਈ ਸਾਲਾਂ ਤੋਂ 'ਕਿਤੇ ਕੋਈ ਰੋਂਦਾ ਹੋਵੇਗਾ...ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ' ਤੋਂ ਬਾਅਦ ਹੰਸ ਦੇ ਗੀਤਾਂ ਵਿੱਚ ਖੁਸ਼ਕੀ ਜਿਹੀ ਆ ਗਈ ਸੀ। ਪਰ ਹੁਣ ਲੱਗਦਾ ਹੈ ਕਿ ਹੰਸ ਰਾਜ ਹੰਸ ਦੀ ਪੁਰਾਣੀ ਛਵੀ ਮੁੜ ਪੰਜਾਬੀਆਂ ਦੇ ਦਿਲ ਵਿੱਚ ਬਣ ਜਾਵੇਗੀ। ਮੇਰੇ ਦਿਲ ਵਿੱਚ ਤਾਂ ਬਣ ਗਈ ਹੈ।
ਨੌਂ ਗੀਤਾਂ ਨਾਲ ਸਜਾਈ ਇਹ ਐਲਬਮ ਦਿਲ ਦੀਆਂ ਤਹਿਆਂ ਵਿੱਚ ਵੜ ਕੇ ਬਹਿਣ ਦੀ ਸਫਲ ਕੋਸ਼ਿਸ਼ ਕਰਨ ਵਿੱਚ ਕਾਮਯਾਬ ਹੋ ਜਾਂਦੀ ਏ।
ਸਜਦਾ, ਯਾਰਾ ਓ ਯਾਰਾ, ਧੀਆਂ ਨਾ ਮਾਰੋ, ਯਾਦਾਂ ਤੇਰੀਆਂ ਗੀਤਾਂ ਵਿੱਚ ਕਮਾਲ ਦੀ ਸ਼ਬਦਾਵਲੀ ਅਤੇ ਕਲਾ ਹੈ। ਚਰਨਜੀਤ ਅਹੂਜਾ ਦੇ ਇਸ ਵਾਰ ਵੱਖਰੇ ਅੰਦਾਜ ਦੇ ਸੰਗੀਤ ਵਿੱਚ ਰੂਹ ਨਾਲ ਡਬੋਅ ਕੇ ਰੰਗੀ ਹੋਈ ਇਹ ਐਲਬਮ ਚਿਰਾਂ ਤੱਕ ਆਪਣੀ ਧਾਂਕ ਜਮਾਉਣ ਵਿੱਚ ਕਾਮਯਾਬ ਰਹੇਗੀ। ਹੰਸ ਰਾਜ ਨੇ ਸੁਨੀਧੀ ਚੌਹਾਨ ਨਾਲ ਇਕ ਦੋਗਾਣਾ ਵੀ ਇਸ ਵਿੱਚ ਸ਼ਾਮਲ ਕੀਤਾ ਹੈ ਪਰ ਮੈਨੂੰ ਬਹੁਤਾ ਵਧੀਆ ਨਹੀਂ ਲੱਗਾ। ਗੀਤ ਦੇ ਬੋਲ ਬਹੁਤ ਹਲਕੇ ਹਨ। ਆਖਰ ਹੰਸ ਰਾਜ ਹੰਸ ਨੇ ਵੀ ਸੋਚਿਆ ਕਿ ਜੇ ਦੋਗਾਣਾ ਐਲਬਮ ਵਿੱਚ ਨਾ ਪਾਇਆ ਤਾਂ ਖਬਰੇ ਪੰਜਾਬੀ ਕੀ ਕਹਿਣ? ਹੰਸ ਰਾਜ ਹੰਸ ਜੀ ਤੁਹਾਨੂੰ ਇਹਨਾਂ ਬਸਾਖੀਆਂ ਦੀ ਲੋੜ ਨਹੀਂ ਹੈ, ਸੁਰੀਲੀ ਅਵਾਜ਼ ਦੇ ਮਾਲਕ ਨੂੰ ਵੀ ਜੇ ਇਹ ਸੋਚਣਾ ਪਿਆ ਤਾਂ ਸ਼ਾਇਦ ਇਹ ਚੰਗੀ ਗੱਲ ਨਹੀਂ ਹੈ। ਸਾਰੀ ਐਲਬਮ ਵਿੱਚ ਦੋ ਕੁ ਗੀਤ ਹਨ ਜੋ ਹੰਸ ਰਾਜ ਹੰਸ ਵਰਗੀ ਹਸਤੀ ਦੇ ਮੁਕਾਬਲੇ ਹਲਕੇ ਜਿਹੇ ਲੱਗੇ। ਪਰ ਬਾਕੀ ਦੇ ਸੱਤ ਗੀਤ ਇਹ ਸਭ ਨੂੰ ਭੁਲਾਉਣ ਵਿੱਚ ਮੱਦਦ ਕਰਦੇ ਹਨ।
ਸਭ ਤੋਂ ਵੱਧ ਮੈਨੂੰ ਚੰਗਾ ਜਿਹੜਾ ਗੀਤ ਲੱਗਾ, 'ਲੋਕੋ ਹੋਰ ਨਾ ਕਹਿਰ ਗੁਜਾਰੋ, ਨਾ ਕੁੱਖ ਵਿੱਚ ਧੀਆਂ ਮਾਰੋ' ਜ਼ੈਲੀ ਮਨਜੀਤਪੁਰੀ ਦੀ ਕਲਮ 'ਚੋਂ ਦਰਦ ਭਰੇ ਬੋਲਾਂ ਨੂੰ ਜਿਸ ਦਰਦ ਭਰੀ ਅਵਾਜ਼ ਨਾਲ ਹੰਸ ਰਾਜ ਹੰਸ ਨੇ ਗਾਇਆ ਹੈ ਸ਼ਾਇਦ ਹੋਰ ਕੋਈ ਕਲਾਕਾਰ ਇਸ ਦਾ ਸੁਫਨਾ ਵੀ ਨਹੀਂ ਲੈ ਸਕਦਾ! ਪੰਜਾਬ ਦੇ ਹਾਲਾਤਾਂ ਦੀ ਗੱਲ ਕਰਨੀ ਬਹੁਤ ਚਿਰ ਤੋਂ ਹੰਸ ਨੇ ਆਪਣੇ ਦਾਇਰੇ ਵਿੱਚ ਸ਼ਾਮਲ ਕੀਤੀ ਹੋਈ ਹੈ। ਸਭ ਨੂੰ ਯਾਦ ਹੈ ਜਦੋਂ ਹੰਸ ਰਾਜ ਨੇ ਸੁਰਜੀਤ ਪਾਤਰ ਦੇ ਸ਼ਬਦਾਂ ਨੂੰ ਬੋਲ ਦਿੱਤੇ ਸਨ, 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ?' ਅੱਜ ਜੇ ਹੰਸ ਰਾਜ ਹੰਸ ਧੀਆਂ ਦੇ ਕੁੱਖ ਵਿੱਚ ਜੰਮਣ ਤੋਂ ਪਹਿਲਾਂ ਹੀ ਮਾਰਨ ਤੇ ਵੀ ਚੁੱਪ ਰਹਿੰਦਾ ਤਾਂ ਸ਼ਾਇਦ ਪੰਜਾਬ ਦੇ ਰਾਜ ਗਾਇਕ ਲਈ ਚੰਗੀ ਗੱਲ ਨਹੀਂ ਸੀ। ਵੈਸੇ ਇਸ ਤੋਂ ਪਹਿਲਾਂ ਜਦੋਂ ਹੰਸ ਰਾਜ ਨੇ 'ਕੁੜੀਆਂ ਤਾਂ ਕੁੜੀਆਂ ਨੇ' ਗੀਤ ਵੀ ਗਾਇਆ ਸੀ ਤਾਂ ਬਹੁਤ ਮਾਣ ਕਮਾਇਆ ਸੀ। ਇਸ ਨਵੇਂ ਗੀਤ ਦੇ ਗੀਤਕਾਰ ਨੂੰ ਵੀ ਇਸ ਦੀ ਸ਼ਾਬਾਸ਼ ਜਾਂਦੀ ਹੈ। 'ਯਾਦਾਂ ਤੇਰੀਆਂ' ਗੀਤ ਯਮਲੇ ਜੱਟ ਉਸਤਾਦ ਹੋਰਾਂ ਨੂੰ ਸ਼ਰਧਾਂਜਲੀ ਜਾਪਦੀ ਹੈ, ਦੇਵ ਥਰੀਕੇ ਵਾਲੇ ਦਾ ਲਿਖਿਆ ਨਿਵੇਕਲੀ ਸ਼ਬਦਾਵਲੀ ਵਾਲਾ ਇਹ ਗੀਤ ਹੰਸ ਨੇ ਬਾਬੇ ਦੀ ਅਵਾਜ਼ ਵਾਂਗ ਗਾ ਕੇ ਪੰਜਾਬੀਆਂ ਦੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਲਾਕਾਰਾਂ ਦਾ ਮਾਣ ਵਧਾਇਆ ਹੈ। 'ਪੰਜਾਬੀ' ਨਾਮ ਦਾ ਗੀਤ ਧੰਮੀ ਹੇਰਾਂ ਵਾਲੇ ਦਾ ਲਿਖਿਆ ਹੋਇਆ ਵੀ ਪੰਜਾਬੀਆਂ ਦੇ ਸੁਭਾਅ ਨੂੰ ਚਿਤਰਣ ਵਿੱਚ ਕਾਮਯਾਬ ਹੋ ਨਿੱਬੜਦਾ ਹੈ, ਜਦੋਂ ਕਿ ਕਈ ਕਲਾਕਾਰ ਪੰਜਾਬੀਆਂ ਨੂੰ ਨਾਕਾਰਆਤਮਿਕ ਗੱਲਾਂ ਵਿੱਚ ਹੀ ਉਲਝਾਈ ਰੱਖਣਾ ਆਪਣੀ ਕਾਮਯਾਬੀ ਸਮਝਦੇ ਹਨ। ਇਹ ਬਹੁਤ ਵੱਡਾ ਭੁਲੇਖਾ ਆਪਣੇ ਆਲੇ ਦੁਆਲੇ ਉਹ ਸਿਰਜ ਕੇ ਬੈਠੇ ਹਨ। ਉਹਨਾਂ ਨੂੰ ਇਹ ਗੀਤ ਸੁਣਨਾ ਚਾਹੀਦਾ ਹੈ ਅਤੇ ਆਪਣਾ ਮੱਕੜਜਾਲ ਤੋੜਨਾ ਚਾਹੀਦਾ ਹੈ। 'ਮੇਲਾ' ਗੀਤ ਜ਼ਿੰਦਗੀ ਦੀਆਂ ਸਚਾਈਆਂ ਨੂੰ ਬਿਆਨ ਕਰਦਾ ਹੈ, ਜ਼ੈਲੀ ਮਨਜੀਤਪੁਰੀ ਦੀ ਕਲਮ 'ਚੋਂ ਹੀ ਇਹ ਗੀਤ ਵੀ ਜਨਮਿਆਂ ਹੋਇਆ ਹੈ। ਕਮਾਲ ਦਾ ਗੀਤ ਹੈ ਇਹ ਵੀ, ਰੂਹ ਨੂੰ ਝੰਜੋੜਦਾ ਹੈ। 'ਬੱਲੇ ਬੱਲੇ' ਅਤੇ 'ਆਸ਼ਕ' ਗੀਤ ਠੀਕ ਠੀਕ ਹੀ ਹਨ। ਐਲਬਮ ਉੱਪਰ ਸੰਗੀਤਕਾਰ ਅਹੂਜਾ ਸਾਹਬ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਆਪਣੀ ਪੁਰਾਣੀ ਚਾਰ-ਦੀਵਾਰੀ ਇਸ ਵਾਰ ਉਹਨਾਂ ਵੀ ਤੋੜੀ ਜਾਪਦੀ ਹੈ।

ਅੱਜ ਹੁਣੇ ਹੀ ਯੂ-ਟਿਊਬ ਤੇ ਯਾਰਾ ਓ ਯਾਰਾ ਦੀ ਵੀਡੀਓ ਵੇਖਣ ਲਈ ਮਿਲੀ ਤਾਂ ਵੇਖਿਆ ਕਿ ਗੀਤ ਸ਼ੁਰੂ ਹੋਣ ਤੇ ਵੀਡੀਓ ਵਿੱਚ ਲੜਕਾ ਅਤੇ ਲੜਕੀ ਪੰਜਾਬੀ ਵਿੱਚ ਗੱਲ ਨਾ ਕਰਕੇ ਬਲਕਿ ਹੋਰ ਭਾਸ਼ਾ ਵਿੱਚ ਗੱਲ ਕਰਦੇ ਹਨ, ਬਹੁਤਾ ਵਧੀਆ ਨਹੀਂ ਲੱਗਾ। ਗੀਤ ਪੰਜਾਬੀ ਹੋਵੇ ਅਤੇ ਗੀਤ ਵਿੱਚ ਕਿਰਦਾਰ ਨਿਭਾਉਣ ਵਾਲੇ ਹੋਰ ਭਾਸ਼ਾ ਬੋਲਣ, ਤੁਸੀਂ ਹੀ ਦੱਸੋ ਕਿ ਚੰਗੀ ਗੱਲ ਹੈ? ਖੈਰ, ਪਤਾ ਨਹੀਂ ਇਹਦੇ ਵਿੱਚ ਕਿਹਦਾ ਕਸੂਰ ਹੈ? ਮਾੜੀ ਮੋਟੀ ਕਸਰ ਤਾਂ ਹਰ ਚੀਜ਼ ਵਿੱਚ ਕਈ ਵਾਰ ਰਹਿ ਹੀ ਜਾਂਦੀ ਹੈ।
ਅੰਤ ਵਿੱਚ ਇਸ ਦਿਲ ਦੀਆਂ ਗਹਿਰਾਈਆਂ ਨੂੰ ਸਕੂਨ ਪਹੁੰਚਾਉਣ ਵਾਲੀ ਐਲਬਮ ਦੀ ਸਫਲਤਾ ਲਈ ਹੰਸ ਰਾਜ ਹੰਸ ਨੂੰ ਅਤੇ ਬਾਕੀ ਸਾਰੀ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ!!!

ਰੱਬ ਕਰੇ ਵਸਦੀ ਰਹੇ ਸਾਡੀ ਰੂਹ ਦੀ ਗਾਇਕੀ!!!
No comments:
Post a Comment