ਜ਼ਿੰਦਗੀ ਬਹੁਤ ਸੁਹਾਣੀ ਹੈ। ਜਦ ਮੈਂ ਆਪਣੇ ਆਲ਼ੇ ਦੁਆਲ਼ੇ ਵੇਖਦਾ ਹਾਂ ਤਾਂ ਸ਼ੁਕਰਾਨੇ ਨਾਲ਼ ਭਰ ਜਾਂਦਾ ਹੈ ਮੇਰਾ ਮਨ।
ਆਓ ਜ਼ਿੰਦਗੀ ਨੂੰ ਮਾਣੀਏ। ਜ਼ਿੰਦਗੀ ਨੂੰ ਜਾਣੀਏ।
ਖੁਸ਼ੀਆਂ ਵੰਡੀਏ, ਪਿਆਰ ਵੰਡੀਏ।
ਇੰਟਰਨੈੱਟ ਦੇ ਜ਼ਰੀਏ ਮੇਰਾ ਸੁਨੇਹਾ ਤੁਹਾਡੇ ਤੱਕ ਪਹੁੰਚ ਰਿਹਾ ਹੈ। ਅੱਜ ਮੈਂ ਇਸ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ। ਜਿਸ ਨੇ ਮੈਨੂੰ ਬਹੁਤ ਸਾਰੇ ਲੋਕਾਂ ਨਾਲ਼ ਜੋੜਿਆ ਹੋਇਆ ਹੈ।
ਜੀਵਨ ਵਿੱਚ ਹਰ ਮੋੜ ਤੇ ਕੰਮ ਆਉਣ ਵਾਲ਼ੀ ਜਾਣਕਾਰੀ ਨਾਲ਼ ਨਿਵਾਜਿਆ ਹੈ।
ਸੰਸਾਰ ਨੂੰ ਚਾਨਣ ਵਾਂਗ ਪਸਾਰਾ ਦਿੱਤਾ ਹੈ। ਘਰ ਬੈਠਿਆਂ ਹੀ ਸੰਸਾਰ ਦੇ ਹਰ ਕੋਨੇ ਵਿੱਚ ਜਾਇਆ ਜਾ ਸਕਦਾ ਹੈ।
ਇਸ ਵਿਗਿਆਨ ਦੀ ਕਾਢ ਨੂੰ ਮੈਂ ਸਲਾਮ ਕਰਦਾ ਹਾਂ।
ਛੱਤ ਥੱਲੇ ਬੈਠਾ ਹੋਇਆ ਵੀ ਮੈਂ ਖੁੱਲ੍ਹੇ ਅਕਾਸ਼ ਹੇਠ ਬੈਠਾ ਹੋਇਆ ਮਹਿਸੂਸ ਕਰ ਰਿਹਾ ਹਾਂ। ਜਿਸ ਛੱਤ ਦੇ ਥੱਲੇ ਸਾਰੀ ਦੁਨੀਆ ਮਹਿਕ ਰਹੀ ਹੈ...........
No comments:
Post a Comment