25.7.08

ਬਦਮਾਸ਼ੀ....

ਭਾਰਤ ਦੀ ਪਾਰਲੀਮਿੰਟ ਵਿੱਚ ਕੁਝ ਦਿਨ ਹੋਏ ਵੋਟ ਅਤੇ ਨੋਟ ਉੱਡਦੇ ਹੋਏ ਦਿਖਾਈ ਦਿੱਤੇ। ਹੈਰਾਨੀ ਦੀ ਗੱਲ ਹੈ ਕਿ ਏਨੀ ਸੁਰੱਖਿਆ ਦੇ ਬਾਵਜੂਦ ਲੋਕ ਸਭਾ ਦੇ ਨੁੰਮਾਇਂਦੇ ਪਾਰਲੀਮਿੰਟ ਵਿੱਚ ੧੦੦੦-੧੦੦੦ ਦੇ ਨੋਟਾਂ ਦਾ ਭਰਿਆ ਹੋਇਆ ਬੈਗ ਕਿੰਝ ਲੈ ਗਏ। ਜੇ ਇਸ ਤਰ੍ਹਾਂ ਬੈਗ ਅੰਦਰ ਜਾ ਸਕਦਾ ਹੈ ਤਾਂ ਬੈਗ ਵਿੱਚ ਨੋਟਾਂ ਦੀ ਥਾਂ ਕੋਈ ਘਾਤਕ ਸਮੱਗਰੀ ਵੀ ਅੰਦਰ ਜਾ ਸਕਦੀ ਹੈ।
ਭਾਰਤ ਸਰਕਾਰ ਨੂੰ ਇਸ ਸਭ ਦੀ ਪੁਣਛਾਣ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਨਹੀਂ ਤਾਂ ਅੱਗੇ ਤੋਂ ਕੋਈ ਮੈਂਬਰ ਆਫ ਪਾਰਲੀਮਿੰਟ ਜਿਨ੍ਹਾਂ ਦਾ ਪਿਛੋਕੜ ਅਤੇ ਵਰਤਮਾਨ ਗੁੰਡਾਗਰਦੀ ਨਾਲ਼ ਲੈੱਸ ਹੈ, ਉਹ ਕੁਝ ਵੀ ਕਰ ਸਕਦੇ ਹਨ....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...