27.12.07

ਕਦੇ ਖੁਸ਼ੀਆਂ, ਕਦੇ ਗ਼ਮੀਆਂ......

ਅੱਜ ਸਵੇਰੇ ਸਵੇਰੇ ਜਦੋਂ ਘਰ ਤੋਂ ਮੈਂ ਤੁਰਿਆ ਸੀ ਤਾਂ ਕਾਰ ਵਿੱਚ ਵੜਨ ਤੋਂ ਪਹਿਲਾਂ ਮਨ ਖੁਸ਼ ਸੀ, ਕਾਰ ਸਟਾਰਟ ਕਰਨ ਤੋਂ ਬਾਅਦ ਰੇਡੀਓ ਔਨ ਕੀਤਾ ਤਾਂ ਖਬਰਾਂ ਚੱਲ ਰਹੀਆਂ ਸਨ, "ਬੇਨਜ਼ੀਰ ਭੁੱਟੋ ਦਾ ਕਤਲ ਹੋ ਗਿਆ"। ਇਕ ਦਮ ਮਨ ਨੂੰ ਬਹੁਤ ਧੱਕਾ ਲੱਗਾ। ਪਤਾ ਨਹੀਂ ਇਹ ਸਭ ਇਸ ਦੁਨੀਆਂ ਤੇ ਕਿਉਂ ਹੋ ਰਿਹਾ ਹੈ, ਹਰ ਰੋਜ਼ ਮਾਰ ਮਰਾਈ। ਬੰਦਾ ਬੰਦੇ ਦਾ ਵੈਰੀ।
ਸ਼ਕਤੀ, ਪੈਸਾ, ਚੌਧਰ ਹੀ ਕੀ ਅੱਜ ਸਭ ਕੁਝ ਬਣ ਚੁੱਕੀ ਹੈ? ਸ਼ਾਇਦ ਹਾਂ ਇਹ ਸਹੀ ਹੀ ਹੈ। ਹਰ ਕੋਈ ਇਸ ਦਾ ਭੁੱਖਾ ਹੈ। ਹਰ ਕੋਈ ਇਹੀ ਚਾਹੁੰਦਾ ਹੈ ਕਿ ਸਭ ਕੁਝ ਮੇਰਾ ਹੀ ਹੋਵੇ।
ਬੇਨਜ਼ੀਰ ਭੁੱਟੋ ਦੀ ਮੌਤ ਤੇ ਮੈਂ ਇਨਸਾਨ ਹੋਣ ਦੇ ਨਾਤੇ ਬਹੁਤ ਦੁੱਖ ਦਾ ਇਜ਼ਹਾਰ ਕਰਦਾ ਹਾਂ। ਪਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਜ਼ਾਲਮਾਂ ਨੂੰ ਸਜ਼ਾ-ਏ-ਮੌਤ!
ਪਤਾ ਨਹੀਂ 'ਰੱਬ' ਨੂੰ ਕੀ ਮਨਜ਼ੂਰ ਹੈ? ਕਈ ਕਹਿੰਦੇ ਹਨ ਸਭ ਉਸ ਦੀ ਰਜ਼ਾ 'ਚ ਹੁੰਦਾ ਹੈ, ਕਈ ਬੰਦੇ ਨੂੰ ਦੋਸ਼ ਦਿੰਦੇ ਹਨ।
ਮੈਂ ਸੋਚਦਾਂ ਹਾਂ ਕਿਤੇ ਬੰਦਾ ਹੀ 'ਰੱਬ' ਤੇ ਨਹੀਂ?
ਪ੍ਰੋਫੈਸਰ ਮੋਹਣ ਸਿੰਘ ਦੀਆਂ ਕੁਝ ਮਸ਼ਹੂਰ ਲਾਈਨਾਂ ਯਾਦ ਆ ਗਈਆਂ ਕਿ,

ਰੱਬ ਇਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ-ਧੰਦਾ
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫ਼ਰ ਹੋ ਜਏ ਬੰਦਾ

ਚਲੋ ਛੱਡੋ ਰੱਬ ਨੂੰ, ਓਹਦਾ ਤਾਂ ਪਤਾ ਨਹੀਂ ਆਪਾ ਬੰਦੇ ਦੀ ਹੀ ਗੱਲ ਕਰ ਲੈਨੇ ਆਂ.....
ਅੰਤਿਕਾ:
ਬੰਦੇ ਨੂੰ ਹੁਣ ਬੰਦਾ,
ਬਣ ਹੀ ਜਾਣਾ ਚਾਹੀਦਾ ਹੈ, ਨਹੀਂ ਤਾਂ ਇਕ ਦਿਨ ਬਹੁਤ ਦੇਰ ਹੋ ਜਾਵੇਗੀ!
ਬਾਕੀ ਫੇਰ.....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...