ਬਾਦਲ ਸਾਹਿਬ ਨੇ ਆਪਣੇ ਫਰਜੰਦ ਨੂੰ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਅਤੇ ਜਿਨ੍ਹਾਂ ਦਾ ਹੱਕ ਬਣਦਾ ਸੀ ਉਹ ਸਭ ਚੁੱਪ ਚਾਪ ਕਰਕੇ ਸਹਿ ਗਏ ਅਤੇ ਲਾਈਨ ਵਿੱਚ ਪਹਿਲਾਂ ਵਾਂਗ ਹੀ ਜਾ ਕੇ ਬਹਿ ਗਏ। ਪੁਰਾਣੇ ਤੀਰ ਮੁੜ ਕੇ ਫਿਰ ਭੱਥੇ ਵਿੱਚ ਪੈ ਗਏ, ਨਵੇਂ ਤੀਰ ਨਿਸ਼ਾਨੇ ਦੀ ਹਿੱਕ ਵਿੰਨ੍ਹ ਕੇ ਓਹ ਗਏ ਤੇ ਓਹ ਗਏ। ਮੁਖ ਮੰਤਰੀ ਦੀ ਕੁਰਸੀ ਹੁਣ ਸੁਖਬੀਰ ਬਾਦਲ ਨੂੰ ਸਾਫ ਦਿਸ ਰਹੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਰਾਹ ਦੇ ਸਭ ਕੰਡੇ ਉਸ ਦੇ 'ਪਿਤਾ ਸ਼੍ਰੀ' ਨੇ ਇਕ ਇਕ ਕਰ ਕੇ ਕੁਝ ਪਹਿਲਾਂ ਚੁਗ ਲਏ ਸਨ, ਕੁਝ ਹੁਣ ਖੁੱਡੇ ਲਾਈਨ ਲਾ ਕੇ ਰੱਖ ਦਿੱਤੇ ਹਨ। ਸਗੋਂ ਇਹ ਗੱਲ ਗਲਤ ਨਹੀਂ ਕਿ 'ਕੰਡੇ' ਤਾਂ ਫੁੱਲਾਂ ਦਾ 'ਤਾਜ' ਬਣਾ ਕੇ ਆਪਣੇ ਹੋਣ ਵਾਲੇ 'ਆਕਾ' ਦੇ ਸਿਰ ਉੱਪਰ ਆਪ ਹੀ ਸਜਾ ਰਹੇ ਹਨ।
ਅੰਤਿਕਾ:
ਮੈਂ ਇਸ ਵਾਰੇ ਆਪਣੇ ਇਕ ਦੋਸਤ ਨਾਲ ਗੱਲ ਕੀਤੀ ਕਿ "ਇਸ ਤਰਾਂ ਕਿਉਂ ਹੋਇਆ ਕਿ ਅਕਾਲੀ ਪਾਰਟੀ ਦੇ ਵਫਾਦਾਰ ਲੀਡਰ ਲੱਖ ਤੋਂ ਕੱਖ ਬਣ ਗਏ 'ਕਾਕਾ' ਜੀ ਦੇ ਸਾਹਮਣੇ?"
ਉਸ ਦਾ ਉੱਤਰ ਸੀ ਕਿ "ਵਫਾਦਾਰੀ ਦਾ ਮੁੱਲ ਵੀ ਤਾਂ ਤਾਰਨਾ ਹੀ ਸੀ!"
ਪਰ ਮੈਨੂੰ ਉਸ ਦੇ ਉੱਤਰ ਦੀ ਸਮਝ ਨਹੀਂ ਆਈ ਅਤੇ ਮੈਂ ਫਿਰ ਉਸ ਨੂੰ ਪੁੱਛਿਆ ਕਿ "ਵਫਾਦਾਰੀ ਕੀਹਦੀ? ਬਾਦਲ ਸਾਹਿਬ ਦੀ ਜਾਂ ਵੱਡੇ ਵੱਡੇ ਲੀਡਰਾ ਸਹਿਬਾਨਾਂ ਦੀ?"
ਉਹ ਮੁਸਕਰਾਇਆ ਤੇ ਬੋਲਿਆ ਕਿ "ਓਹ ਕਮਲ਼ਿਆ ਨਹੀਂ, ਇਨ੍ਹਾਂ ਦੀ ਨਹੀਂ। ਸਗੋਂ ਸ਼ਰੋਮਣੀ ਅਕਾਲੀ ਦਲ ਦੀ"
ਮੈਂ ਫਿਰ ਕਿਹਾ ਕਿ "ਉਹ ਕਿਸ ਤਰਾਂ?"
"ਉਹ ਇਸ ਤਰਾਂ ਕਿ ਇੰਨੇ ਚਿਰ ਤੋਂ ਸ਼ਰੋਮਣੀ ਅਕਾਲੀ ਦਲ ਵਿੱਚ ਮੈਂਬਰਸ਼ਿਪ ਜਿਉਂ ਮਿਲੀ ਹੋਈ ਏ, ਇਹ ਕਿਹੜੀ ਕੋਈ ਛੋਟੀ ਮੋਟੀ ਗੱਲ ਹੈ?" ਉਹ ਜਵਾਬ ਦੇ ਕੇ ਮੁਸਕਰਾਇਆ!

No comments:
Post a Comment