8.2.08

ਚਮੜੀ/ਮਾਸ ਦਾ ਮੁੱਲ....

ਪਸ਼ੂਆਂ ਦੀ ਚਮੜੀ/ਮਾਸ ਦਾ ਮੁੱਲ ਤਾਂ ਇਨਸਾਨ ਚਿਰਾਂ ਤੋਂ ਪਾਉਂਦਾ ਸੀ। ਪਰ ਇਨਸਾਨ ਦੇ ਮਾਸ ਦਾ ਮੁੱਲ ਵੀ ਹੁਣ ਤਾਂ ਪਾਉਣ ਲੱਗ ਪਿਆ ਹੈ। ਉਦਾਂ ਇਨਸਾਨ ਦਾ ਮੁੱਲ ਵੀ ਕਈ ਹਾਲਤਾਂ ਵਿੱਚ ਸਮਿਆਂ ਤੋਂ ਪੈਂਦਾ ਰਿਹਾ ਹੈ। ਪਰ ਕਿਸੇ ਦੀ ਜਾਨ ਖਤਰੇ ਵਿੱਚ ਪਾ ਕੇ ਮੁੱਲ ਵੱਟਣ ਦੇ ਕਿੱਸੇ ਅਸੀਂ ਬਹੁਤ ਵਾਰ ਪਹਿਲਾਂ ਵੀ ਭਾਰਤ ਦੇ ਅਖਬਾਰਾਂ ਵਿੱਚ ਗੁਰਦਾ ਕਾਂਡ ਵਾਰੇ ਸੁਣ ਚੁੱਕੇ ਹਾਂ, ਹੁਣ ਫੇਰ ਇਕ ਵਾਰ ਡਾ. ਅਮਿਤ ਕੁਮਾਰ ਦੇ ਨਾਂ ਦਾ ਚਰਚਾ ਸਾਰੇ ਜਹਾਨ ਵਿੱਚ ਹੋ ਰਿਹਾ ਹੈ। ਨੇਪਾਲ ਤੋਂ ਜਦੋਂ ਅਮਿਤ ਕੁਮਾਰ ਨੂੰ ਗਿਰਫ਼ਤਾਰ ਕੀਤਾ ਗਿਆ ਤਾਂ ਉਸ ਕੋਲੋਂ ਅਮਰੀਕਾ ਦੀ ਕਾਫੀ ਕਰੰਸੀ ਕੈਸ਼ ਵਿੱਚ ਕਹਿੰਦੇ ਹਨ ਕਿ ਫੜੀ ਗਈ, ਹੋਰ ਵੀ ਬਹੁਤ ਕੁਝ..........
ਹੁਣ ਅਮਿਤ ਕੁਮਾਰ ਬਿਆਨ ਦੇ ਰਿਹਾ ਹੈ ਕਿ ਉਸ ਨੇ ਕੋਈ ਕਸੂਰ ਨਹੀਂ ਕੀਤਾ।
ਹਾਂ ਓਹਦੀ ਗੱਲ ਵੀ ਠੀਕ ਹੈ, ਕਿਉਂਕਿ ਉਸਨੇ ਗੁਰਦਾ ਲੈਣ ਵਾਲਿਆਂ ਕੋਲੋਂ ਉਹਨਾਂ ਦੀ ਮੰਗ ਅਨੁਸਾਰ ਗੁਰਦਾ ਦੇ ਕੇ ਪੈਸੇ ਲਏ ਅਤੇ ਗੁਰਦਾ ਵੇਚਣ ਜਾਂ ਗੁਆਉਣ ਵਾਲਿਆਂ ਨੂੰ ਵੀ ਪੈਸੇ ਦੇ ਕੇ ਗੁਰਦਾ ਲਿਆ। ਖੈਰ, ਅਸਲੀ/ਨਕਲੀ ਗੱਲ ਤਾਂ ਅਜੇ ਜਦੋਂ ਪੁਲਿਸ ਦਾ ਪਟਾ ਉਸ ਦੇ ਫਿਰਿਆ ਤਾਂ ਹੀ ਸਾਹਮਣੇ ਆਊਗੀ। ਪਰ ਹਾਲ ਦੀ ਘੜੀ ਵਾਕਿਆ ਹੀ ਉਸ ਦਾ ਕੋਈ ਕਸੂਰ ਨਹੀਂ ਜਾਪਦਾ।
ਅੰਤਿਕਾ:
ਜਦ ਤਾਣਾ ਹੀ ਉਲਝਿਆ ਹੋਵੇ ਫਿਰ ਸੁਲਝਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਹੀ ਹਾਲ ਭਾਰਤ ਦੇ ਲੋਕਤੰਤਰ ਦਾ ਹੋਇਆ ਪਿਆ ਹੈ, ਕਰੀਬ ਘੱਟੋ ਘੱਟ ਸ਼ਾਇਦ ੧੦੦ ਕੁ ਸਾਲ ਤਾਂ ਲੱਗਣਗੇ ਹੀ ਇਸ ਸਭ ਕੁਝ ਨੂੰ ਠੀਕ ਕਰਨ ਲਈ, ਕਿਉਂਕਿ ਤਾਣੇ ਵਿੱਚ ਹਰ ਕੋਈ, ਹਰ ਤਰਾਂ ਦਾ ਵੱਡਾ ਛੋਟਾ, ਅਮੀਰ ਗਰੀਬ ਫਸਿਆ ਹੋਇਆ ਹੈ!!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...