(ਅਖੇ ਜੀ ਪੰਜਾਬ ਦੇ ਭਾਸ਼ਾ ਵਿਭਾਗ ਨੇ ਨਵੇਂ ਮੁੱਖ ਮੰਤਰੀਆਂ ਸੰਤਰੀਆਂ ਦੀ ਜਾਣਕਾਰੀ ਆਪਣੀ ਵੈੱਬਸਾਈਟ ਤੇ ਸਹੀ ਨਹੀਂ ਪਾਈ, ਲਓ ਜੀ ਕਰ ਲਓ ਗੱਲ। ਭਲਾ ਇਹਨਾਂ ਨੂੰ ਪੁੱਛੇ ਕੋਈ ਕਿ ਇਸ ਨਾਲ ਕੀ ਫਰਕ ਪੈਂਦਾ ਹੈ? ਸਾਡੀ ਮਾਂ ਬੋਲੀ ਵਾਰੇ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ, ਨਾ ਕਿ ਮਾਂ ਬੋਲੀ ਦੇ ਵਾਰਸਾਂ ਦੇ ਗਲ਼ ਪਏ ਹੋਏ ਢੋਲਾਂ ਵਾਰੇ। ਅੱਜ ਇਕ ਈਮੇਲ ਲਿਖੀ ਜਿਹੜੀ ਭਾਸ਼ਾ ਵਿਭਾਗ ਵੱਲ ਨੂੰ ਹੈ, ਪੇਸ਼ ਹੈ ਉਸਦੀ ਹੂ-ਬ-ਹੂ ਨਕਲ 'ਕੁਝ ਸੋਚਾਂ, ਕੁਝ ਗੱਲਾਂ' ਦੇ ਪਾਠਕਾਂ ਲਈ)
ਸਤਿ ਸ੍ਰੀ ਅਕਾਲ, ਨਮਸਤੇ ਜੀ
ਪਤਾ ਨਹੀਂ ਤੁਸੀਂ ਹੌਂਸਲਾ ਕਰ ਕੇ ਜਾਂ ਸਮੇਂ ਦੀ ਘਾਟ ਕਰਕੇ ਹੌਟਮੇਲ ਚਿੱਕ ਕਰਨ ਦਾ ਯਤਨ ਵੀ ਕਰੋਗੇ ਕਿ ਨਹੀਂ?
ਮਾਫ਼ ਕਰਨਾ, ਤੁਹਾਡੀ ਕਾਰਗੁਜਾਰੀ ਬਹੁਤ ਵਧੀਆ ਹੈ। ਲੋਕ ਤਾਂ ਐਂਵੇ ਹੀ ਰੌਲਾ ਪਾਈ ਜਾਂਦੇ ਆ।
ਵੈਸੇ ਗੱਲ ਬਹੁਤ ਚੰਗੀ ਹੋਈ ਨਹੀਂ ਤਾਂ ਕਿੱਥੇ ਪਤਾ ਲੱਗਣਾ ਸੀ ਤੁਹਾਡੇ ਵਾਰੇ! ਇਸ ਵੈਬਸਾਈਟ ਵਾਰੇ!!
ਸੱਚ ਦੱਸਾਂ?
ਉੱਦਾਂ ਸਾਨੂੰ ਇਹਨਾਂ "ਮੰਤਰੀਆਂ ਸੰਤਰੀਆਂ" ਨਾਲ ਅਤੇ ਇਹਨਾਂ ਦੇ "ਅਣਮੁੱਲੇ ਵਿਚਾਰਾਂ" ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਸਾਨੂੰ ਤਾਂ ਮਾਂ ਬੋਲੀ ਵਾਰੇ ਜਾਣਕਾਰੀ ਚਾਹੀਦੀ ਹੈ ਜਿਹੜੀ ਤੁਸੀਂ ਵੈਬਸਾਈਟ ਤੇ ਪਾਈ ਹੋਈ ਹੀ ਹੈ ਭਾਵੇਂ ਪੁਰਾਣੀ ਹੀ ਹੈ।
ਮੰਤਰੀ ਸੰਤਰੀ ਕੋਈ ਹੋਏ, ਕੀ ਫਰਕ ਪੈਂਦਾ। ਸਾਰੇ ਇੱਕੋ ਜਿਹੇ ਹੀ ਹਨ।
"ਇੱਕੋ ਜਿਹਾ ਬੋਲਦੇ ਆ, ਇਕੋ ਜਿਹਾ ਖਾਂਦੇ ਆ।"
ਖੈਰ, ਭਾਸ਼ਾ ਵਿਭਾਗ ਦੀ ਵੈੱਬਸਾਈਟ ਨੂੰ 'ਅਪਡੇਟ' ਕਰਦੇ ਰਿਹਾ ਕਰੋ। ਪੰਜਾਬੀ ਨਾਲ ਸਾਡਾ ਮੋਹ ਸਾਡੇ ਪੰਜਾਬ ਕਰਕੇ ਹੀ ਹੈ। ਤੁਹਾਡੇ ਵਲੋਂ ਠੰਡੀ ਹਵਾ ਆਉਂਦੀ ਰਹੇ ਤਾਂ ਅਸੀਂ ਵੀ ਸੌਖਾ ਸਾਹ ਲੈ ਲਈਦਾ ਹੈ।
ਮਿਹਰਬਾਨੀ ਕਰਕੇ ਪੰਜਾਬੀ ਨੂੰ ਹੱਸਦੀ ਵੱਸਦੀ ਰੱਖੋ ਗੁਰੂਆਂ, ਪੀਰਾਂ, ਫਕੀਰਾਂ,ਆਸ਼ਕਾਂ(ਸੱਚੇ ਆਸ਼ਕ) ਦੇ ਦੇਸ਼ ਵਿੱਚ।
ਰੱਬ ਰਾਖਾ
"ਮਾਂ ਬੋਲੀ ਜੇ ਭੁੱਲ ਜਓਗੇ, ਕੱਖਾਂ ਵਾਗੂੰ ਰੁਲ਼ ਜਾਓਗੇ"-- ਕਮਲ ਕੰਗ
------------------------------------------------------------
ਭਾਸ਼ਾ ਵਿਭਾਗ ਦੀ ਵੈੱਬਸਾਈਟ ਦਾ ਪਤਾ:
http://www.pblanguages.gov.in
ਅਤੇ ਉਹਨਾਂ ਦਾ ਈਮੇਲ ਪਤਾ:
pblanguages@hotmail.com

2 comments:
ਬਹੁਤ ਵਧੀਆ ਲਿਖਿਆ ਹੈ। ਇਹ ਤਾਂ ਮੈਨੂੰ ਪਤਾ ਨਹੀਂ ਕਿੰਨਾ ਪੁਰਾਣਾ ਯਾ ਨਵਾਂ।ਕਿਉਂਕਿ ਤਰੀਕ ਤਾਂ ਕਿਤੇ ਪਾਈ ਨਹੀਂ ਹੋਈ।ਭਾਸਾ ਵਿਭਾਗ ਵਧੀਆ ਕਰ ਰਿਹਾ ਹੈ ਇਸ ਲਈ ਕਿ ਕੁਝ ਕਰ ਤਾਂ ਰਿਹਾ ਹੈ। ਹੋਰ ਕੋਈ ਯੂਨਿਵਰਸਿਟੀਆ ਆਦਿ ਤਾਂ ਕੁਝ ਵਿ ਨਹੀਂ ਕਰ ਰਹੀਆਂ ਕਾਂਸ ਕਰਕੇ ਗੁਰੂ ਨਾਨਕ ਯੂਨਿਵਰਸਿਟੀ।
ਭਾਸਾ ਵਿਭਾਗ ਦੀ ਔਨਲਾਈਨ ਸ਼ਬਦਾਵਲੀ ਇਕ ਚੰਗਾ ਉਪਰਾਲਾ ਹੈ।
ਹੌਂਸਲਾ ਵਧਾਉਣ ਲਈ ਸ਼ੁਕਰੀਆ ਜੀ.... ਤਰੀਕ ਪੋਸਟ ਦੇ ਸ਼ੁਰੂ ਵਿੱਚ ਲਿਖੀ ਹੋਈ ਹੁੰਦੀ ਹੈ, ਧੰਨਵਾਦ ।
Post a Comment