ਹਰ ਸਾਲ ਲੱਖਾਂ ਹੀ ਲੋਕ ਵੈਲਨਟਾਈਨ ਦਾ ਦਿਨ ਮਨਾਉਂਦੇ ਹਨ। ਬਹੁਤ ਹੀ ਖੁਸ਼ੀ ਦੀ ਗੱਲ ਹੈ, ਹੋਵੇ ਵੀ ਕਿਉਂ ਨਾ।
ਜਿਨ੍ਹਾਂ ਲੋਕਾਂ ਦੀ ਕੌਮ ਨੇ ਇਹ ਦਿਨ ਸ਼ੁਰੂ ਕੀਤਾ ਹੋਇਆ ਹੈ ਉਹਨਾਂ ਵਿੱਚੋਂ ਹੀ ਕਈ ਲੋਕ ਦੁਨੀਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਖੁਸ਼ੀਆਂ ਵੰਡਣ ਦਾ ਕੰਮ ਕਰ ਰਹੇ ਹਨ!
ਇਹ ਬੜੀ ਅਸਚਰਜ ਦੀ ਗੱਲ ਹੈ ਕਿ ਦਿਨ ਮਨਾਉਣੇ ਖੁਸ਼ੀਆਂ ਦੇ, ਪਿਆਰ ਦੇ,
ਪਰ ਬੇਕਸੂਰੇ ਲੋਕਾਂ ਉੱਪਰ ਬਰਸਾਉਣੇ ਬੰਬ!
ਖੈਰ ਸਾਰੇ ਇਕੋ ਜਿਹੇ ਵੀ ਨਹੀਂ ਹੁੰਦੇ।
ਓਹ ਹੋਰ ਹਨ,
ਪਿਆਰ ਕਰਨ ਵਾਲੇ ਹੋਰ।
ਮਨੁੱਖਤਾ ਦਾ ਤਾਂ ਸਗੋਂ,
ਹਰ ਦਿਨ ਹੀ ਪਿਆਰ ਦਾ ਹੋਣਾ ਚਾਹੀਦਾ ਹੈ।
ਹਰ ਦਿਨ ਹੀ ਖੁਸ਼ੀਆਂ ਭਰਿਆ ਹੋਣਾ ਚਾਹੀਦਾ ਹੈ।
ਜਾਨਵਰ ਵੀ ਇਕ ਦੂਸਰੇ ਨੂੰ ਪਿਆਰ ਕਰਦੇ ਹਨ, ਇਕ ਦੂਸਰੇ ਨਾਲ ਵੈਰ ਵੀ ਕਰਦੇ ਹਨ ਪਰ ਉਹ ਕੁਦਰਤ ਦੀ ਖੇਡ ਹੈ। ਪਰਕਿਰਤੀ ਦਾ ਨਿਯਮ ਹੈ।
ਪਰ ਅਸੀਂ ਆਪਣੇ ਵੱਲ ਵੇਖੀਏ ਤਾਂ ਕਦੇ ਕਦੇ ਤਾਂ ਜਾਨਵਰਾਂ ਤੋਂ ਵੀ ਘੱਟ ਸਿਆਣੇ ਜਾਪਦੇ ਹਾਂ! ਸੋਚ ਸਮਝ ਦੇ ਹੁੰਦਿਆਂ-ਸੁੰਦਿਆਂ ਕਮਅਕਲੀ ਦਾ ਵਿਖਾਵਾ ਕਰਨੋ ਵੀ ਨਹੀਂ ਜਰਕਦੇ!!
ਕਾਸ਼ ਕਦੇ ਵੱਡੇ ਵੱਡੇ ਦੇਸ਼ਾਂ ਦੇ ਅਖੌਤੀ ਮੁਖੀਆਂ ਨੇ ਵੀ ਪਿਆਰ ਮੁੱਹਬਤ ਦੇ ਦਿਨਾਂ ਦੀ ਅਸਲੀਅਤ ਨੂੰ ਆਪਣੀ ਜ਼ਿੰਦਗੀ ਦੀ ਅਸਲੀਅਤ ਨਾਲ ਮਿਲਾਇਆ ਹੁੰਦਾ।
ਅੰਤਿਕਾ:
ਹਰ ਦਿਨ ਹੋਵੇ ਪਿਆਰ ਦਾ ਭਰਿਆ,
ਸੁੱਕੀ ਧਰਤੀ, ਮੀਂਹ ਜਿਉਂ ਵਰ੍ਹਿਆ
ਹਰ ਜ਼ਿੰਦ ਨੂੰ ਸਾਹ ਸੌਖਾ ਆਵੇ,
ਹਰ ਕੋਈ ਸਭ ਨੂੰ ਦਿਲ 'ਚੋਂ ਚਾਹੇ,
ਸੁਣੋ, ਦਿਲ 'ਚੋਂ ਚਾਹੇ.........

No comments:
Post a Comment