21.2.08

ਕੁੜੀਆਂ ਤਾਂ ਕੁੜੀਆਂ ਨੇ......

ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ?
ਕੁੜੀਆਂ ਤਾਂ ਚਿੜੀਆਂ ਨੇ, ਚਿੜੀਆਂ ਦਾ ਕੀ ਏ?
ਹੰਸ ਰਾਜ ਹੰਸ ਨੇ ਜਦੋਂ ਇਹ ਗੀਤ ਗਾਇਆ ਸੀ ਤਾਂ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਸੀ ਹੰਸ ਨੂੰ ਅਤੇ ਗੀਤ ਦੇ ਰਚੇਤਾ ਅਮਰਦੀਪ ਗਿੱਲ ਨੂੰ ਵੀ।ਗੀਤ ਹੋਰ ਵੀ ਬਹੁਤ ਸਮੇਂ ਸਮੇਂ ਤੇ ਕੁੜੀਆਂ ਚਿੜੀਆਂ ਦੇ ਨਾਲ ਹੋ ਰਹੇ ਧੱਕੇ ਨੂੰ ਬਿਆਨ ਕਰਦੇ ਹੋਏ ਜੱਗ ਵਿੱਚ ਸੁਣਨ ਲਈ ਮਿਲਦੇ ਰਹਿੰਦੇ ਹਨ ਜਿਵੇਂ ਗੁਰਦਾਸ ਮਾਨ, ਅਮਰਿੰਦਰ ਗਿੱਲ ਆਦਿ ਗਾਇਕਾਂ ਨੇ ਵੀ ਇਸ ਤਰਾਂ ਦੇ ਵਿਸ਼ਿਆਂ ਨੂੰ ਬੜੀ ਸੁਹਿਰਦਤਾ ਨਾਲ ਚੁਣਿਆ ਹੈ ਪਰ ਕੀ ਅਸੀਂ ਇਨ੍ਹਾਂ ਗੀਤਾਂ ਦੇ ਸਾਫ ਤੇ ਸਪੱਸ਼ਟ ਸ਼ਬਦਾਂ ਉੱਪਰ ਅਮਲ ਵੀ ਕਰਦੇ ਹਾਂ ਜਾਂ ਕਿ ਗੀਤ ਸਿਰਫ ਮਨੋਰੰਜਨ ਦਾ ਸਾਧਨ ਹੀ ਬਣ ਕੇ ਤਾਂ ਨਹੀਂ ਰਹਿ ਗਏ ਜਾਪਦੇ?
ਇਕ ਕੰਨੋਂ ਸੁਣੇ ਦੂਜੇ ਵਿੱਚੋਂ ਕੱਢ ਦਿੱਤੇ!
ਪਰਨਾਲਾ ਫੇਰ ਉੱਥੇ ਦਾ ਉੱਥੇ!
ਅੱਜ ਦੇ ਜਮਾਨੇ ਵਿੱਚ ਜਦੋਂ ਕਿ ਇੰਨੀ ਜਾਗਰਤੀ ਆ ਰਹੀ ਹੈ ਫਿਰ ਵੀ ਕਈ ਥਾਵਾਂ ਤੇ ਘਿਨਾਉਣੇ ਕਾਰੇ ਹੋ ਰਹੇ ਹਨ। ਕਿੰਨੇ ਹੀ ਅਜਿਹੇ ਮਨ ਹਨ ਜਿਨ੍ਹਾਂ ਵਿੱਚ ਹਨੇਰੇ ਤੋਂ ਸਿਵਾਏ ਸ਼ਾਇਦ ਹੋਰ ਕੁਝ ਹੈ ਹੀ ਨਹੀਂ।

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...