4.3.08

ਕੁਝ ਦਿਨ ਹੋਏ....

ਕੁਝ ਹੀ ਨਹੀਂ ਹੁਣ ਤਾਂ ਕਈ ਦਿਨ ਹੋ ਗਏ ਨੇ ਕਿ ਸੋਚਾਂ ਦੀ ਖੇਸੀ ਦਿਲ ਦਿਮਾਗ ਤੋਂ ਲਾਹ ਕੇ ਪਰ੍ਹਾਂ ਸੁੱਟ ਬੈਠਾ ਸਾਂ, ਖੈਰ ਅਚਾਨਕ ਅਜਿਹਾ ਹੋ ਜਾਂਦਾ ਹੈ ਕਦੀ ਕਦੀ। ਏਸ ਖੇਸੀ ਬਗੈਰ ਮੇਰੇ ਮਨ ਦਾ ਪਾਲ਼ਾ ਕਿੰਝ ਦੂਰ ਹੋਵੇਗਾ? ਸਵਾਲ ਉਂਝ ਦਾ ਉਂਝ ਹੀ ਹਵਾ ਵਿੱਚ ਲਟਕਦਾ ਸੀ ਕਿ ਲਫ਼ਜ਼ਾਂ ਦੀ ਹਨੇਰੀ ਆਈ ਅਤੇ ਸੋਚਾਂ ਦੇ ਖੇਸ ਨੂੰ ਮੇਰੇ ਉੱਪਰ ਫੇਰ ਓੜ੍ਹ ਕੇ ਚਲੇ ਗਈ।
  • ਹਰ ਖਿਆਲ ਨੇ ਜ਼ਿੰਦਗੀ ਦੀ ਸਰਦਲ ਤੇ ਪੈਰ ਟਿਕਾ ਕੇ ਆਉਣਾ ਅਤੇ ਫਿਰ ਤੁਰ ਜਾਣਾ ਹੁੰਦਾ ਹੈ। ਪਰ ਕਈ ਖਿਆਲ ਏਸ ਤਰਾਂ ਦੇ ਹੁੰਦੇ ਹਨ ਕਿ ਜਿੱਥੇ ਆਏ ਆਪਣਾ ਡੇਰਾ ਜਮਾ ਕੇ ਘਰ ਪਾ ਕੇ ਹੀ ਬੈਠ ਜਾਂਦੇ ਹਨ।
  • ਹਰ ਬੰਦਾ ਵੱਖੋ ਵੱਖ ਤਰਾਂ ਦੇ ਖਿਆਲਾਂ ਨੂੰ ਚੁੱਕੀ ਫਿਰਦਾ ਹੈ, ਹਰ ਸੋਚ ਹੀ ਆਪਣਾ ਮੁਕਾਮ ਰੱਖਦੀ ਹੈ।
  • ਪਰਕਿਰਤੀ ਜਿਸ ਨੂੰ ਸਿਰਜਦੀ ਹੈ, ਉਸ ਵਿੱਚ ਸਮਾਨਤਾਵਾਂ ਦਾ ਹੋਣਾ ਨਾ-ਮੁਮਕਿਨ ਹੈ ਪਰ ਬੰਦੇ ਦੀਆਂ ਸਿਰਜੀਆਂ ਕਲਾਕਾਰੀਆਂ ਇਕੋ ਜਿਹੀਆਂ ਹੋ ਸਕਦੀਆਂ ਹਨ।
  • ਹਰ ਰੰਗ ਅਜੀਬ ਹੋ ਨਿੱਬੜਦਾ ਹੈ ਜਦੋਂ ਆਪਣਾ ਰੰਗ ਵਿਖਾਉਂਦਾ ਹੈ ਪਰ ਇਹ ਉਦੋਂ ਹੀ ਹੁੰਦਾ ਹੈ ਜਦੋਂ ਹਰ ਰੰਗ ਜ਼ਿੰਦਗੀ ਦੀ ਕੈਨਵਸ ਤੇ ਗੂੜ੍ਹਾ ਹੋ ਕੇ ਚਮਕਦਾ ਹੈ।
  • ਰੰਗਾਂ ਦੀ ਦੁਨੀਆਂ, ਉਮੰਗਾਂ ਦੀ ਦੁਨੀਆਂ, ਸੰਗਾਂ ਦੀ ਦੁਨੀਆਂ ਅਤੇ ਕੁਝ ਕੁਝ ਮਲੰਗਾਂ ਦੀ ਦੁਨੀਆਂ।
  • ਰਾਹਾਂ ਕੋਲੋਂ ਪਤਾ ਨਹੀਂ ਪੁੱਛਿਆ ਜਾ ਸਕਦਾ, ਉਨ੍ਹਾਂ ਦੇ ਸਹਿਯੋਗ ਸਦਕਾ ਮੰਜ਼ਿਲ ਜਰੂਰ ਪਾਈ ਜਾ ਸਕਦੀ ਹੈ।
  • ਅਕਾਸ਼ ਵਿੱਚ ਵੇਖੀਏ ਤਾਂ ਤਾਰਿਆਂ ਦੀ ਗਿਣਤੀ ਕਰਨੀ ਸਾਡੇ ਵੱਸੋਂ ਬਾਹਰੀ ਗੱਲ ਹੈ ਪਰ ਤਾਰਿਆਂ ਦੀ ਲੋਅ ਦੇ ਨਿੱਘ ਦਾ ਅਨੁਮਾਨ ਲਗਾਉਣਾ ਸਾਡੀ ਤਬੀਅਤ ਦੇ ਹੱਥ ਵੱਸ ਜਰੂਰ ਹੋ ਸਕਦਾ ਹੈ।

'ਚਲਦਾ' ਸਮੇਂ ਦੇ ਨਾਲ ਨਾਲ.........

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...