16.3.08

ਗੁਆਚ ਚੁੱਕੇ ਪਲ....

ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਵਰਤਮਾਨ 'ਚੋਂ ਆਪਣੇ ਆਪ ਨੂੰ ਲੱਭਣ ਦੀ, ਹਰ ਵਕਤ ਨਮੋਸ਼ੀ ਤੋਂ ਬਿਨਾ ਹੋਰ ਕੁਝ ਹੱਥ ਪੱਲੇ ਹੀ ਨਹੀਂ ਪੈਂਦਾ!
ਗੁਆਚ ਚੁੱਕੇ ਪਲ ਕਿਸੇ ਮੋਤੀ ਵਾਂਗ ਸਮੁੰਦਰ ਦੀ ਗਹਿਰਾਈ ਵਿੱਚ ਡੂੰਘੇ ਬਿਖਰ ਚੁੱਕੇ ਨੇ। ਉਹ ਮੋਤੀ ਭਾਗਸ਼ਾਲੀ ਹੁੰਦੇ ਹੋਣਗੇ ਜਿਹੜੇ ਸਿੱਪੀ ਦੇ ਜਰੀਏ ਆਪਣੀ ਹੋਂਦ ਦਾ ਅਹਿਸਾਸ ਸੰਸਾਰ ਨੂੰ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੇ ਹੁੰਦੇ ਹੋਣਗੇ ਜਾਂ ਦੁਨੀਆ ਦੀਆਂ ਨਜ਼ਰਾਂ ਵਿੱਚ ਚੰਗੀ 'ਕਿਸਮਤ' 'ਰੱਬ' ਤੋਂ ਲਿਖਾ ਕੇ ਲਿਆਏ ਹੋਣਗੇ।
ਦੁਨੀਆ ਦੀ ਮੰਡੀ ਵਿੱਚ ਹਰ ਸ਼ੈਅ ਵਿਕਦੀ ਹੈ, ਅੱਜ ਦਾ ਇਨਸਾਨ ਵੀ ਪੂਰਨ ਰੂਪ ਵਿੱਚ ਇਕ 'ਸ਼ੈਅ' ਬਣ ਬੈਠਾ ਹੈ.....

'ਚਲਦਾ' ਸਮੇਂ ਦੇ ਨਾਲ ਨਾਲ.......

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...