25.4.08

ਪੈਟਰੋ....

ਅੱਜ ਗੈਸ (petrol) ਦੀ ਕੀਮਤ ਵੈਨਕੂਵਰ (ਕਨੇਡਾ, ਬੀਸੀ) ਦੇ ਇਲਾਕੇ ਵਿੱਚ ੧.੩੦ ਡਾਲਰ ਪ੍ਰਤੀ ਲੀਟਰ ਹੋ ਗਿਆ ਹੈ। ਗਰਮੀਆਂ ਤੱਕ ੧.੫੦ ਡਾਲਰ ਪ੍ਰਤੀ ਲੀਟਰ ਹੋਣ ਦੀਆਂ ਕਿਆਸ-ਰਾਈਆਂ ਲਗਾਈਆਂ ਜਾ ਰਹੀਆਂ ਹਨ। ਹੁਣ ਗੱਡੀ ਦੀ ਥਾਂ ਆਮ ਲੋਕਾਂ ਦੀਆਂ ਨਾਸਾਂ ਵਿੱਚੋਂ ਗੈਸ ਪੁਆਉਣ ਤੋਂ ਬਾਅਦ ਨਿੱਕਲਦਾ ਹੋਇਆ ਧੂੰਆ ਸਾਫ ਵੇਖਿਆ ਜਾ ਸਕਦਾ ਹੈ।
ਸਾਰੀ ਦੁਨੀਆ ਵਿੱਚ ਹੀ ਪੈਟਰੋਲ ਦੀਆਂ ਕੀਮਤਾਂ ਵਧ ਰਹੀਆਂ ਹਨ, ਯੂਰਪ ਦੇ ਲੋਕ ਪਹਿਲਾਂ ਹੀ ਸਾਡੇ ਨਾਲੋਂ ਦੁੱਗਣੀ ਕੀਮਤ ਅਦਾ ਕਰ ਰਹੇ ਹਨ। ਪਰ ਜ਼ਿਆਦਾ ਰੌਲੀ ਇੱਥੇ ਉੱਤਰੀ ਅਮਰੀਕਾ ਵਿੱਚ ਹੀ ਪੈ ਰਹੀ ਹੈ। ਕਈ ਲੋਕਾਂ ਦੀਆਂ ਟਿੱਪਣੀਆਂ ਬੀ ਬੀ ਸੀ ਤੇ ਪੜ੍ਹਨ ਤੋਂ ਬਾਅਦ ਮੈਂ ਸੋਚਦਾ ਹਾਂ ਕਿ ਕਾਫੀ ਲੋਕ ਇਸ ਸਭ ਨੂੰ ਚੰਗਾ ਹੀ ਸਮਝਦੇ ਹਨ, ਉਹ ਸੋਚਦੇ ਹਨ ਕਿ ਇਸ ਨਾਲ ਗੈਸ ਦਾ ਬਦਲ ਲੱਭਿਆ ਜਾਣਾ ਹੋਰ ਵੀ ਜਰੂਰੀ ਬਣਦਾ ਜਾ ਰਿਹਾ ਹੈ। ਗੱਡੀਆਂ ਨੂੰ ਚਲਾਉਣ ਲਈ ਹੋਰ ਸਾਧਨ ਖੋਜੇ ਜਾਣਗੇ ਅਤੇ ਲੋਕਾਂ ਨੂੰ ਇਸ ਸਭ ਤੋਂ ਹੌਲੀ ਹੌਲੀ ਰਾਹਤ ਮਿਲੇਗੀ ਅਤੇ ਇਸ ਦਾ ਦੂਜਾ ਵੱਡਾ ਫਾਇਦਾ ਇਹ ਹੋਵੇਗਾ ਕਿ ਵਾਤਾਵਰਣ ਸਾਫ ਰਹੇਗਾ।
ਪਰ ਇਹ ਸਭ ਕੁਝ ਇਕ ਦਿਨ ਵਿੱਚ ਹੋਣ ਵਾਲਾ ਕੰਮ ਨਹੀਂ ਹੈ, ਪਰ ਸ਼ਾਇਦ ਜੋ ਵੀ ਹੋ ਰਿਹਾ ਹੈ ਸ਼ਾਇਦ ਸਭ ਦੇ ਵਾਸਤੇ ਚੰਗਾ ਹੀ ਹੋਵੇ। ਵਾਤਾਵਰਣ ਨਾਲ ਸੰਬੰਧ ਚੰਗੇਰੇ ਬਣਾਉਣੇ ਮਨੁੱਖ ਨੂੰ ਹੁਣ ਅਮਲੀ ਰੂਪ ਵਿੱਚ ਬਣਾਉਣੇ ਪੈਣਗੇ ਨਹੀਂ ਤਾਂ ਮਨੁੱਖ ਦਾ ਇਸ ਧਰਤੀ ਤੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ। ਨਵੀਂਆਂ ਖੋਜਾਂ ਅਮਲ ਵਿੱਚ ਲਿਆਦੀਂਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਸਾਡੇ ਇਸ ਪਲੈਨਟ (ਧਰਤੀ) ਨੂੰ ਸਹਿਯੋਗ ਮਿਲੇਗਾ।
ਗੈਸ ਦੀ ਵਧ ਰਹੀ ਕੀਮਤ ਮੈਨੂੰ ਟੈਕਸੀ ਡਰਾਈਵਰ ਹੋਣ ਦੇ ਨਾਤੇ ਕਾਫੀ ਮਾਰ ਕਰਦੀ ਸੀ ਪਰ ਹੁਣ ਜਦੋਂ ਤੋਂ ਹਾਈਬਰੈਡ (hybrid) ਕਾਰ ਟੈਕਸੀ ਦੀ ਵਰਤੋਂ ਲਈ ਖਰੀਦੀ ਹੈ, ਬਹੁਤ ਬੱਚਤ ਹੋਣ ਦੇ ਨਾਲ ਨਾਲ ਵਾਤਾਵਰਣ ਨੂੰ ਪਰਦੂਸ਼ਤ ਕਰਨ ਤੋਂ ਵੀ ਥੋੜਾ ਬਹੁਤ ਬਚਾਅ ਹੋਣ ਲੱਗ ਪਿਆ ਹੈ। ਹਾਈਬਰੈਡ (hybrid) ਕਾਰ ਵਾਰੇ ਕਦੀ ਫਿਰ ਲਿਖਾਂਗਾ....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...