25.4.08

ਦੋਸਤ ਦਾ ਨਵਾਂ ਬਲੌਗ...

ਮੇਰੇ ਬਹੁਤ ਹੀ ਕਰੀਬੀ ਦੋਸਤ ਰਾਣੇ ਗਿੱਲ ਦਾ ਬਲੌਗ ਤਿਆਰ ਕੀਤਾ ਤਾਂ ਅੱਜ ਸੋਚਿਆ ਕਿ ਉਸ ਵਾਰੇ ਥੋੜੇ ਜਿਹੇ ਅੱਖਰ ਇੱਥੇ ਲਿਖ ਦਿੰਦਾ ਹਾਂ। ਰਾਣਾ ਗਿੱਲ ਦੀ ਪਲੇਠੀ ਐਲਬਮ "ਸਾਈਂ ਤੇਰੇ ਹਜ਼ਾਰੋਂ ਨਾਮ" ਹਿੰਦੀ ਵਿੱਚ ਧਾਰਮਿਕ ਬਿਰਤੀ ਵਾਲੀ ਹੁਣੇ ਹੀ ਮਹੀਨਾ ਕੁ ਪਹਿਲਾਂ ਰੀਲੀਜ਼ ਹੋਈ ਹੈ। 'ਸਾਈਂ' ਲੋਗੋ ਹੇਠ ਇਹ ਐਲਬਮ ਬਾਬਾ ਜੀ ਦੇ ਸ਼ਰਧਾਲੂ ਵਲੋਂ ਰੀਲੀਜ਼ ਕੀਤੀ ਗਈ ਹੈ। ਸ਼ਿਰੜੀ ਵਾਲੇ ਸਾਈਂ ਬਾਬਾ ਜੀ ਨੂੰ ਇਹ ਐਲਬਮ ਸ਼ਰਧਾਂਜਲੀ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ। ਬਹੁਤ ਹੀ ਮਿਹਨਤ ਨਾਲ ਇਸ ਦਾ ਸੰਗੀਤ ਬੰਬਈ ਵਿੱਚ ਅਤੇ ਇਕ ਵੀਡੀਓ ਚੰਡੀਗੜ੍ਹ ਵਿੱਚ ਤਿਆਰ ਕੀਤਾ ਗਿਆ ਹੈ। ਬੋਲ ਰਾਣੇ ਗਿੱਲ ਨੇ ਖੁਦ ਲਿਖੇ ਹੋਏ ਹਨ। ਦਰਦ ਭਰੀ ਅਵਾਜ਼ ਦੇ ਮਾਲਕ ਰਾਣੇ ਗਿੱਲ ਦੀ ਇਸ ਐਲਬਮ ਦੀ ਸਾਈਂ ਬਾਬਾ ਦੇ ਸ਼ਰਧਾਲੂਆਂ ਵਿੱਚ ਬਹੁਤ ਮੰਗ ਹੈ। ਇਸ ਐਲਬਮ ਤੋਂ ਜੋ ਵੀ ਪੈਸਾ ਇਕੱਠਾ ਹੋਵੇਗਾ ਉਸ ਨੂੰ ਹੋਰ ਐਲਬਮਜ਼ ਬਣਾਉਣ ਲਈ ਖਰਚ ਕੀਤਾ ਜਾਵੇਗਾ। ਇਸ ਲਈ ਮੈਂ ਇਸ ਵਾਰੇ ਇੱਥੇ ਲਿਖਣਾ ਚਾਹੁੰਦਾ ਸਾਂ ਕਿ ਜੇ ਕਿਸੇ ਨੇ ਇਹ ਐਲਬਮ ਪ੍ਰਾਪਤ ਕਰਨਾ ਹੋਵੇ ਉਹ sranagill@yahoo.ca ਜਾਂ 604 537 4199 (Canada) ਉੱਪਰ ਈਮੇਲ ਜਾਂ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਹੋਰ ਜਾਣਕਾਰੀ ਲਈ ਬਲੌਗ: http://ranagill.blogspot.com/

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...