18.6.08

ਸੱਚੀ/ਝੂਠੀ ਖ਼ਬਰ....

ਅੱਜ ਪੰਜਾਬ ਦੀ ਇਕ ਨਾਮਵਰ ਅਖ਼ਬਾਰ ਵਿੱਚ ਸੱਚੀ/ਝੂਠੀ ਖ਼ਬਰ ਪੜ੍ਹਨ ਲਈ ਮਿਲੀ। ਖ਼ਬਰ ਸੀ ਕਿ "ਪੰਜਾਬ ਵਿੱਚ ਊਠ ਤੇ ਗਧੇ ਹੋ ਰਹੇ ਨੇ ਅਲੋਪ। "
ਸੱਚੀ/ਝੂਠੀ ਏਸ ਕਰਕੇ ਕਿ ਇਹ ਖ਼ਬਰ ਅੱਧੀ ਸੱਚੀ ਹੈ ਅਤੇ ਅੱਧੀ ਝੂਠੀ। ਸੱਚੀ ਖ਼ਬਰ ਹੈ ਕਿ ਊਠ ਅਲੋਪ ਹੋ ਰਹੇ ਨੇ ਜਦੋਂ ਕਿ ਝੂਠੀ ਖ਼ਬਰ ਹੈ ਕਿ ਗਧੇ ਅਲੋਪ ਹੋ ਰਹੇ ਨੇ।
..............................................
ਜਦੋਂ ਵੀ ਪੰਜਾਬ ਵਿੱਚ,
ਕਿਸੇ ਧਰਮ ਨੂੰ 'ਖਤਰਾ' ਖੜ੍ਹਾ ਕਰਾ ਕੇ ਵੰਗਾਰਿਆ ਜਾਂਦਾ ਹੈ,
ਧੀਆਂ ਧਿਆਣੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਿਆ ਜਾਂਦਾ ਹੈ,
ਨਸ਼ਿਆਂ ਨਾਲ ਜਵਾਨੀਆਂ ਨੂੰ ਗਾਲ਼ਿਆ ਜਾਂਦਾ ਹੈ,
ਗੁੰਡਿਆਂ ਨੂੰ 'ਕੁਰਸੀਆਂ' ਤੇ ਖਲ੍ਹਾਰਿਆ ਜਾਂਦਾ ਹੈ,
'ਰੱਬ' ਦੇ ਨਾਂ ਤੇ ਮਾਲ ਵਟੋਰਿਆ ਜਾਂਦਾ ਹੈ,
ਤਾਂ ਮਾਫ਼ ਕਰਨਾ,
ਮੈਨੂੰ ਤਾਂ ਹਰ ਪਾਸੇ ਗਧੇ ਹੀ ਗਧੇ ਨਜ਼ਰ ਆਉਂਦੇ ਹਨ!!
ਕੁਝ ਮੋਹਰੇ ਲੱਗਣ ਵਾਲ਼ੇ ਗਧੇ ਅਤੇ ਕੁਝ ਮਗਰ ਲੱਗਣ ਵਾਲ਼ੇ ਗਧੇ। ਓਦਾਂ ਗਧਿਆਂ ਦੀਆਂ ਵੀ ਕਈ ਕਿਸਮਾਂ ਹਨ ਉਹਨਾਂ ਬਾਰੇ ਫਿਰ ਕਦੇ।
ਖੈਰ ਗਧੇ ਤਾਂ ਫਿਰ ਵੀ ਪਸ਼ੂ ਹਨ ਅਤੇ ਕੰਮ ਆਉਂਦੇ ਹਨ ਪਰ ਇਹ ਬੰਦਿਆਂ ਦੇ ਰੂਪ ਵਿੱਚ ਗਧੇ ਕਿਸੇ ਕੰਮ ਵੀ ਨਹੀਂ ਆਉਂਦੇ!!!
ਇਹਨਾਂ ਨੂੰ ਗਧੇ ਕਹਿਣਾ ਵੀ ਸ਼ਾਇਦ ਗਧੇ ਦੀ ਤੌਹੀਨ ਹੋਵੇਗਾ।

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...