26.6.08

ਸਿਆਸਤ ਬਨਾਮ ਸਾਡੀ ਜ਼ਿੰਦਗੀ...

ਪ੍ਰੋ. ਨਰਿੰਦਰ ਸਿੰਘ ਕਪੂਰ ਆਪਣੀ ਕਿਤਾਬ 'ਸੁਖਨ ਸੁਨੇਹੇ' ਦੇ ਇਕ ਲੇਖ ਵਿੱਚ ਲਿਖਦੇ ਹਨ ਕਿ ਸਾਡੀਆਂ ਜ਼ਿੰਦਗੀਆਂ ਸਿਆਸਤ ਦੇ ਪ੍ਰਭਾਵ ਥੱਲੇ ਸਨ/ਹਨ।
ਜਦੋਂ ਮੈਂ ਇਹਨਾਂ ਸ਼ਬਦਾਂ ਨੂੰ ਗਹੁ ਨਾਲ ਵੇਖਦਾਂ ਹਾਂ ਤਾਂ ਇਹ ਸ਼ਬਦ ਅਲਹਾਮ ਪ੍ਰਤੀਤ ਹੁੰਦੇ ਹਨ। ਅੱਜ ਅਸੀਂ ਜਿੱਥੇ ਵੀ ਬੈਠੇ ਹਾਂ ਆਪਣੀ ਜੰਮਣ ਭੌਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ, ਸਭ ਇਹਨਾਂ ਸਿਆਸਤਾਂ ਦੀ ਕੋਝੀ ਚਾਲ ਸਦਕਾ ਹੀ ਹੈ। ਇਕ ਇਕ ਪਲ ਕੁਝ ਮੁੱਠੀ ਭਰ ਬੰਦਿਆਂ ਦੀਆਂ ਸ਼ਾਤਰ ਚਾਲਾਂ ਨਾਲ਼ ਜ਼ਖ਼ਮੀ ਹੋਇਆ ਪਿਆ ਹੈ। ਬੀਤਿਆ ਕਲ੍ਹ, ਗੁਜਰ ਰਿਹਾ ਵਰਤਮਾਨ ਅਤੇ ਆਉਣ ਵਾਲਾ ਕਲ੍ਹ ਇਹਨਾਂ ਚਾਲਾਂ ਦੇ ਪਰਛਾਵੇਂ ਥੱਲੇ ਰਿਹਾ ਹੈ ਅਤੇ ਬਦਕਿਸਮਤੀ ਕਿ ਰਹੇਗਾ ਵੀ।
ਕਿਰਨ ਦੀ ਆਸ ਵਿੱਚ ਜੀਵਨ ਲੰਘ ਰਿਹਾ ਹੈ ਪਰ ਸੂਰਜ ਹੀ ਜਿਨ੍ਹਾਂ ਦੇ ਕਬਜ਼ੇ ਹੇਠ ਹੋਵੇ, ਉਹਨਾਂ ਤੋਂ ਇਕ ਕਿਰਨ ਦੀ ਆਸ ਰੱਖੀ ਕਿਵੇਂ ਰੱਖੀ ਜਾ ਸਕਦੀ ਹੈ?
ਪਰ ਜੁਗਨੂੰ ਅਜੇ ਇਹਨਾਂ ਸਿਆਸਤਾਂ ਦੇ ਕਬਜ਼ੇ ਹੇਠ ਨਹੀਂ ਹੈ, ਉਹ ਸਦਾ ਤੋਂ ਸਾਡੇ ਨਾਲ਼ ਰਿਹਾ ਹੈ ਅਤੇ ਰਹੇਗਾ....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...