24.11.08

ਇਨਕਲਾਬ......

'ਬਦਲ' ਦੀਆਂ ਹਵਾਵਾਂ ਬਹੁਤ ਤੇਜ਼ੀ ਨਾਲ਼ ਵਗ ਰਹੀਆਂ ਨੇ, ਸੋਚਾਂ ਵਿੱਚ ਬਦਲਾਵ ਦੇ ਆਉਣ ਦਾ ਅੱਜ ਕਨੇਡਾ ਦੇ ਵੈਨਕੂਵਰ ਇਲਾਕੇ ਦੇ ਸਿੱਖਾਂ ਨੇ ਓਦੋਂ ਸਬੂਤ ਦਿੱਤਾ ਜਦੋਂ ਨੌਜਵਾਨਾਂ ਦੀ ਪਾਰਟੀ ਨੂੰ ਸਰ੍ਹੀ ਦੇ ਇਤਿਹਾਸਕ ਗੁਰਦੁਆਰੇ ਵਿੱਚ ਸੰਗਤ ਦੇ ਪਿਆਰ ਸਦਕਾ ਇਤਿਹਾਸਕ ਜਿੱਤ ਪ੍ਰਾਪਤ ਹੋਈ!
ਗੁਰਦੁਆਰਾ ਸਰ੍ਹੀ ਡੈਲਟਾ ਦੀਆਂ ਚੋਣਾਂ ਬਹੁਤ ਹੀ ਸੁਚੱਜੇ ਢੰਗ ਨਾਲ਼ ਕੱਲ੍ਹ ਰਾਤ ਨੇਪਰੇ ਚੜ੍ਹ ਗਈਆਂ, ਅੱਜ ਸਵੇਰ ਸਾਰ ਤਿੰਨਾਂ ਪਾਰਟੀਆਂ 'ਚੋਂ ਨੌਜਵਾਨਾਂ ਦੀ ਪਾਰਟੀ ਨੂੰ ੧੧੦੦ ਸੌ ਵੋਟਾਂ ਦੇ ਫਰਕ ਨਾਲ਼ ਜਿੱਤ ਪ੍ਰਾਪਤ ਹੋਈ। 
ਪਿਛਲੇ ਕੁਝ ਸਾਲਾਂ ਤੋਂ ਇਸ ਗੁਰਦੁਆਰੇ ਤੇ ਇਕ ਹੀ ਪਾਰਟੀ ਕਾਬਜ਼ ਸੀ, ਕੁਰਸੀਆਂ/ਤੱਪੜਾਂ ਦੇ ਨਿਗੂਣੇ ਝਗੜੇ ਕਾਰਣ ਇਹ ਗੁਰਦੁਆਰਾ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ ਸੀ। ਇਸ ਝਗੜੇ ਕਾਰਣ ਘਰ ਘਰ ਵਿੱਚ, ਮਨ ਮਨ ਦੀਆਂ ਸੋਚਾਂ ਵਿੱਚ ਵੰਡੀਆਂ ਪੈ ਗਈਆਂ ਸਨ। 
ਪਰ ਸਮਾਂ ਬਦਲਦਾ ਰਹਿੰਦਾ ਹੈ, ਪੁਰਾਣੇ ਪੱਤ ਝੜ ਜਾਂਦੇ ਹਨ, ਨਵੀਂਆਂ ਕਰੂੰਬਲਾਂ ਨਵੀਂ ਨੁਹਾਰ ਦੇ ਨਾਲ਼ ਨਵੀਂ ਸਵੇਰ ਦਾ ਸੁਨੇਹਾ ਲੈ ਕੇ ਜ਼ਿੰਦਗੀ ਦੀ ਦਹਿਲੀਜ਼ ਤੇ ਦਸਤਕ ਲੈ ਕੇ ਪਹੁੰਚ ਹੀ ਜਾਂਦੀਆਂ ਹਨ।
ਸਿੱਖ ਯੂਥ ਪਾਰਟੀ ਦਾ ਦੋ ਹੋਰ ਪਾਰਟੀਆਂ ਨਾਲ਼ ਮੁਕਾਬਲਾ ਸੀ, ਜੋ ਕਿ ਆਪਸ ਵਿੱਚ ਹੀ ਪਾੜ ਪੈ ਕੇ ਇਕ ਤੋਂ ਦੋ ਬਣੀਆਂ ਸਨ। ਸਿੱਖ ਯੂਥ ਦੀ ਜਿੱਤ ਇਸ ਨਾਲ਼ ਹੋਰ ਵੀ ਯਕੀਨੀ ਬਣ ਚੁੱਕੀ ਸੀ ਅਤੇ ਸੁਖ ਸਾਗਰ ਗੁਰਦੁਆਰਾ ਸਾਹਿਬ ਜੋ ਕਿ ਨਿਊ ਵੈਸਟ ਮਨਿਸਟਰ ਵੈਨਕੂਵਰ ਇਲਾਕੇ ਵਿੱਚ ਹੀ ਸਥਿੱਤ ਹੈ, ਵਿੱਚ ਸੰਗਤਾਂ, ਸਿੱਖ ਯੂਥ ਦੀ ਪਿਛਲੀ ਚੋਣ ਵੇਲ਼ੇ ਹੋਈ ਜਿੱਤ ਤੋਂ ਬਾਅਦ ਦੀ ਕਾਰਗੁਜਾਰੀ ਵੇਖ ਚੁੱਕੀ ਸੀ ਕਿ ਕਿਵੇਂ ਸਿੱਖ ਯੂਥ ਨੇ ਓਥੋਂ ਦੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਸਿਰੜਵਾਨ, ਸ਼ਰਧਾਵਾਨ, ਮਜ਼ਬੂਤ ਅਤੇ ਨਿਰਪੱਖ ਹੱਥਾਂ ਵਿੱਚ ਲੈ ਕੇ ਸੁਧਾਰਿਆ ਸੀ। ਇਸ ਕਰਕੇ ਸੰਗਤ ਚਾਹੁੰਦੀ ਸੀ ਕਿ ਜੋ ਚਣੌਤੀਆਂ ਸਿੱਖ ਕੌਮ ਨੂੰ ਅੱਜ ਦਰਪੇਸ਼ ਹਨ ਉਨ੍ਹਾਂ ਦਾ ਮੁਕਾਬਲਾ ਸਿਰਫ ਤੇ ਸਿਰਫ ਸਿੱਖ ਯੂਥ ਹੀ ਕਰ ਸਕਦਾ ਹੈ ਨਾ ਕਿ ਉਹ ਲੋਕ ਜੋ ਸਾਲਾਂ ਤੋਂ ਪਹਿਲਾਂ ਹੀ ਗੁਰਦੁਆਰਿਆਂ ਤੇ ਕਾਬਜ਼ ਹਨ ਪਰ ਕੁਝ ਕਰਨ ਵਿੱਚ ਅਸਮਰੱਥ ਹਨ।
ਆਸ ਹੈ ਕਿ ਸਿੱਖ ਯੂਥ ਆਪਣੇ ਦ੍ਰਿੜ ਨੇਕ ਇਰਾਦਿਆਂ ਵਿੱਚ ਗੁਰੂ ਪ੍ਰਤੀ ਪਿਆਰ ਕਮਾਉਂਦੇ ਹੋਏ ਕਾਮਯਾਬ ਹੋਣਗੇ ਅਤੇ ਕੁਰਾਹੇ ਪਏ ਹੋਏ ਨੌਜਵਾਨਾਂ ਨੂੰ ਨਾਲ਼ ਲੈ ਕੇ ਨਵਾਂ ਇਤਿਹਾਸ ਸਿਰਜਣ ਵਿੱਚ ਸਦਾ ਹੀ ਕਾਮਯਾਬ ਰਹਿਣਗੇ।
ਮੇਰੀ ਨਿੱਜੀ ਖਾਹਸ਼ ਹੈ ਕਿ ਕਾਸ਼ ਸੰਸਾਰ ਦੇ ਸਮੁੱਚੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਵੀ ਇਸ ਤਰਾਂ ਦੀ 'ਖੁਸ਼ੀ ਵਾਲ਼ੀ ਅਣਹੋਣੀ' ਵਾਪਰ ਜਾਵੇ ਅਤੇ ਗੁਰਦੁਆਰਿਆਂ ਦਾ ਸਮੁੱਚਾ ਕਾਰਜ ਪ੍ਰਬੰਧ ਸਿੱਖੀ ਨੂੰ ਸਮਰਪਿਤ ਸੂਝਵਾਨ ਸਿਰੜੀ ਨੌਜਵਾਨਾਂ ਦੇ ਹੱਥ ਵਿੱਚ ਆ ਜਾਵੇ ਤਾਂ ਕਿ ਆਰ ਆਰ ਐਸ ਦੇ ਗਲ਼ਬੇ ਹੇਠੋਂ ਸਿੱਖੀ ਸੋਚ ਨਿਕਲ਼ ਸਕੇ!!



2 comments:

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਬਹੁਤ ਖ਼ੂਬ ਕਮਲ ਜੀ!! ਬੱਸ...ਗੁਰੂ-ਘਰ੍ਹਾਂ 'ਚੋਂ ਅਹੁਦੇਦਾਰੀਆਂ ਅਤੇ ਕੁਰਸੀਆਂ ਤੱਪੜਾਂ ਦੇ ਝਗੜੇ ਮੁੱਕ ਜਾਣ...ਸੰਗਤ ਦਾ ਚੜ੍ਹਾਵਾ...ਸਿੱਖੀ ਦੇ ਪ੍ਰਚਾਰ ਵੱਲ ਲਾਇਆ ਜਾਵੇ!! ਮੇਰਾ ਸੁਝਾੳ ਇਹ ਹੈ ਕਿ ਇਸਾਈ ਧਰਮ ਦੀ ਤਰ੍ਹਾਂ- ਸਿੱਖੀ ਪ੍ਰਚਾਰ ਕਰਨ ਲਈ...ਵੱਖ-ਵੱਖ ਦੇਸ਼ਾਂ 'ਚ ਮਿਸ਼ਨਰੀ ਭੇਜੇ ਜਾਣ!
ਮਰਹੂਮ ਸੁਰਜੀਤ ਬਿੰਦਰਖੀਆ ਜੀ ਦਾ ਗੀਤ ਯਾਦ ਆ ਗਿਆ..
'ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ...
ਨਾ ਭਾਲ਼ੋ ਤੁਸੀਂ ਜੱਥੇਦਾਰੀਆਂ..!"

ਅਦਬ ਸਹਿਤ..
ਤਨਦੀਪ 'ਤਮੰਨਾ'

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...