16.1.09

ਦਹਿਸ਼ਤ ਦੇ ਕਦਮ.........

ਸੰਸਾਰ ਵਿੱਚ ਕਿਤੇ ਵੀ ਖੂਨ ਡੁੱਲ੍ਹੇ, ਬਹੁਤਾ ਕਰ ਕੇ ਬੇਕਸੂਰੇ ਲੋਕਾਂ ਦਾ ਹੀ ਡੁੱਲ੍ਹਦਾ ਹੈ। ਅੱਜ ਤੱਕ ਜਿੰਨੀਆਂ ਵੀ ਦੁਨੀਆਂ ਤੇ ਲੜਾਈਆਂ ਹੋਈਆਂ ਬਹੁਤੀਆਂ ਧਾਰਮਿਕ ਹਾਲਾਤਾਂ ਕਰਕੇ ਹੋਈਆਂ ਹਨ ਅਤੇ ਅੱਜ ਵੀ ਹੋ ਰਹੀਆਂ ਹਨ।
ਨਿੱਕੇ ਨਿੱਕੇ ਬੱਚੇ, ਜਿਨ੍ਹਾਂ ਨੇ ਅਜੇ ਦੁਨੀਆਂ ਦੀ ਦਹਿਲੀਜ਼ ਤੇ ਕਦਮ ਰੱਖੇ ਹੀ ਹਨ, ਦੁਨੀਆਂ ਦਾ ਕਰੂਪ ਚਿਹਰਾ ਵੇਖ ਰਹੇ ਹਨ ਲਹੂ ਲੁਹਾਨ ਹੋ ਕੇ! ਸੋਹਲ ਜਿਹੀਆਂ ਜਿੰਦਾਂ ਜਿਨ੍ਹਾਂ ਨੂੰ ਅਜੇ ਜ਼ਿੰਦਗੀ ਦੇ ਅਰਥਾਂ ਦਾ ਨਹੀਂ ਪਤਾ ਲੱਗਾ ਮੌਤ ਦਾ ਘਿਨਾਉਣਾ ਚਿਹਰਾ ਵੇਖ ਰਹੇ ਹਨ! ਮਨੁੱਖਤਾ ਮਰ ਰਹੀ ਹੈ, ਇਨਸਾਨੀਅਤ ਦਮ ਤੋੜ ਚੁੱਕੀ ਹੈ। ਦੈਂਤ ਰੂਪੀ ਮਨੁੱਖ ਆਪਣਾ ਆਲ਼ਾ ਦੁਆਲ਼ਾ ਦਹਿਸ਼ਤ ਦੀ ਧੂੜ ਨਾਲ਼ ਪਲੀਤ ਕਰ ਰਿਹਾ ਹੈ।
ਜੋ ਲੋਕ ਜਿੰਮੇਵਾਰ ਹਨ ਘੱਟ ਮਰ ਰਹੇ ਹਨ ਜਾਂ ਉੱਕਾ ਹੀ ਨਹੀਂ ਮਰ ਰਹੇ, ਬੇਦੋਸ਼ੇ ਬੰਬਾਂ ਦਾ ਨਿਸ਼ਾਨਾ ਬਣ ਰਹੇ ਹਨ। ਵੇਖ ਕੇ ਦਿਲ ਦਹਿਲ ਜਾਂਦਾ ਹੈ ਜਦੋਂ ਲੋਕ ਕੁਰਲਾਹਟ ਵਿੱਚ ਆਪਣਾ ਦੁੱਖ ਬਿਆਨ ਕਰ ਰਹੇ ਹੁੰਦੇ ਹਨ ਜਾਂ ਕਰਨ ਦੀ ਮਹਿਜ਼ ਕੋਸ਼ਿਸ਼ ਕਰ ਰਹੇ ਹੁੰਦੇ ਹਨ।
ਸਾਰਾ ਸੰਸਾਰ ਅੱਜ ਦਹਿਸ਼ਤ ਰਹਿਤ ਨਹੀਂ ਹੈ, ਪਤਾ ਨਹੀਂ ਕਦੋਂ ਕਿੱਥੇ ਕੀ ਹੋ ਜਾਵੇ?
ਪਤਾ ਨਹੀਂ ਕਦੋਂ ਸਭ ਕੁਝ ਸ਼ਾਂਤ ਹੋਵੇਗਾ? ਸ਼ਾਇਦ ਕੁਦਰਤ ਨੂੰ ਇਹੀ ਮਨਜੂਰ ਹੈ, ਧਾਰਮਿਕ ਲੋਕਾਂ ਦਾ ਤਾਂ ਇਹੀ ਜਵਾਬ ਹੁੰਦਾ ਹੈ ਕਿ ਸਭ 'ਓਸ' ਦੀ ਰਜ਼ਾ 'ਚ ਹੋ ਰਿਹਾ ਹੈ! ਖੈਰ ਹੋ ਰਿਹਾ ਹੋਵੇਗਾ ਪਰ ਮਨੁੱਖ ਵੀ ਤਾਂ ਓਹਦਾ ਹੀ ਰੂਪ ਹੈ ਜੋ ਇਸ ਸਭ ਲਈ ਜਿੰਮੇਵਾਰ ਹੈ ਅਤੇ ਰੋਕਣ ਦੀ ਸਮਰੱਥਾ ਰੱਖਦਾ ਹੋਇਆ ਵੀ ਦਹਿਸ਼ਤ ਦੇ ਕਦਮਾਂ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਰਿਹਾ!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...