20.1.09

ਬਰਫ਼ ਬਨਾਮ ਬੰਬ..........

ਕਨੇਡਾ ਦੀ ਧਰਤੀ ਤੇ ਵਸਦਿਆਂ ਕੁਝ ਸਾਲ ਹੋ ਗਏ ਹਨ ਪਰ ਏਸ ਵਾਰ ਜਿੰਨੀ ਸਨੋਅ/ਬਰਫ਼ ਸਿਆਲ਼ਾਂ ਦੀ ਰੁੱਤੇ ਪਈ ਹੈ ਸ਼ਾਇਦ ਮੇਰੇ ਇੱਥੇ ਵਸਦਿਆਂ ਕਦੇ ਨਹੀਂ ਪਈ। ਦਸੰਬਰ ਦੇ ਮਹੀਨੇ ਅੱਧ ਵਿੱਚ ਸ਼ੁਰੂ ਹੋ ਕੇ ਤਕਰੀਬਨ ਜਨਵਰੀ ੨੦੦੯ ਤੱਕ ਸਨੋਅ ਪੈਂਦੀ ਰਹੀ। ਤਾਪਮਾਨ ਪਿਛਲੇ ਸਾਲਾਂ ਨਾਲੋਂ ਏਸ ਵਾਰ ਕਾਫ਼ੀ ਹੇਠਾਂ ਡਿੱਗ ਚੁੱਕਾ ਸੀ। ਠੰਡ ਦੇ ਕਰਕੇ ਲੋਕਾਂ ਦਾ ਬਾਹਰ ਨਿਕਲ਼ਣਾ ਸੌਖਾ ਨਹੀਂ ਸੀ ਪਰ ਫਿਰ ਵੀ ਕੰਮ ਕਾਰ ਆਮ ਵਾਂਗ ਚੱਲਦੇ ਰਹੇ। ਬਰਫ਼ ਪੈਂਦੀ ਰਹੀ, ਕੁਝ ਲੋਕ ਇਸ ਦਾ ਅਨੰਦ ਮਾਣਦੇ ਰਹੇ ਅਤੇ ਕੁਝ ਇਸ ਤੋਂ ਦੁਖੀ ਹੁੰਦੇ ਰਹੇ।
ਗੱਲਾਂ ਵਿੱਚੋਂ ਕਈ ਵਾਰ ਗੱਲ ਨਿਕਲ਼ ਆਉਂਦੀ ਹੈ, ਇਕ ਦਿਨ ਇਸ ਬਰਫ਼ਬਾਰੀ ਦੀ ਰੁੱਤ ਬਾਰੇ ਮੈਂ ਸੋਚ ਰਿਹਾ ਸਾਂ ਕਿ ਖਿਆਲ ਆਇਆ ਕਿ ਅਸੀਂ ਤਾਂ ਇਸ ਬਰਫ਼ ਦੇ ਡਿਗਣ ਕਰਕੇ ਮੁਸ਼ਕਲ ਮਹਿਸੂਸ ਕਰ ਰਹੇ ਹਾਂ ਪਰ ਇਸ ਦੁਨੀਆਂ ਵਿੱਚ ਕੁਝ ਲੋਕ ਉਹ ਵੀ ਹਨ ਜੋ ਵਰ੍ਹਦੇ ਬੰਬਾਂ ਹੇਠ ਸਿਰ ਉੱਚਾ ਕਰਕੇ ਜੀਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਇਹ ਬੰਬਾਂ ਦੀ ਰੁੱਤ ਖਤਮ ਹੋਣੀ ਹੈ ਕਦੋਂ ਸ਼ਾਂਤ ਮਾਹੌਲ ਵਿੱਚ ਉਨ੍ਹਾਂ ਦੇ ਸਾਹ ਲੈਣ ਦੀ ਵਾਰੀ ਆਉਣੀ ਹੈ?

1 comment:

ਦੀਪਇੰਦਰ ਸਿੰਘ said...

ਰਾਤ ਤਾਂ ਬਹੁਤ ਸੰਗੀਨ ਐ ਪਰ ਸੁਬਹ ਦਾ ਕਿਤੇ ਨਾਮੋ-ਨਿਸ਼ਾਨ ਨਹੀਂ, ਖ਼ੈਰ ਬੰਬਾਂ ਦੀ ਰੁੱਤ ਬੀਤੇਗੀ ਤੇ ਜ਼ਰੂਰ....

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...