13.2.09

ਕੀ ਕਿਹਾ ਰਹਿਮਾਨ ਮਲਿਕ ਨੇ...ਕਿਸੇ ਨੂੰ ਨਾ ਦੱਸਿਓ.....

*ਸਾਜ਼ਿਸ਼ ਦਾ ਕੁਝ ਹਿੱਸਾ ਪਾਕਿਸਤਾਨ 'ਚ ਰਚਿਆ ਗਿਆ (ਬਾਕੀ ਸਾਰਾ ਭਾਰਤ ਵਿੱਚ ਹੀ ਰਚਿਆ ਗਿਆ)
*9 ਦੋਸ਼ੀਆਂ ਵਿਰੁੱਧ ਐਫ. ਆਈ. ਆਰ. ਦਰਜ, 6 ਗ੍ਰਿਫ਼ਤਾਰ (ਇਹ ਨੌਂ ਦੋਸ਼ੀ ਬੰਬਈ ਮੁਕਾਬਲੇ 'ਚ ਮਾਰੇ ਗਏ ਸਨ ਅਤੇ ਛੇ ਜਿਹੜੇ ਫੜੇ ਹਨ, ਛੇਤੀ ਹੀ ਛੱਡ ਦਿੱਤੇ ਜਾਣਗੇ)
*ਸਾਰਿਆਂ ਦੋਸ਼ੀਆਂ ਵਿਰੁੱਧ ਅੱਤਵਾਦ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ (ਅੱਤਵਾਦ ਰੋਕੂ ਕਾਨੂੰਨ ਤਾਂ ਕਸੂਰਵਾਰਾਂ ਲਈ ਹੈ, ਪਰ ਇਹ ਵਿਚਾਰੇ ਤਾਂ ਬੇਕਸੂਰ ਹਨ)
*ਮੁੱਖ ਸਾਜ਼ਿਸ਼ਕਰਤਾ ਜ਼ਕੀ ਉਰ ਰਹਿਮਾਨ ਲਖਵੀ ਤੋਂ ਪੁੱਛਗਿੱਛ ਜਾਰੀ (ਅਸੀਂ ਲਖਵੀ ਨੂੰ ਨਸੀਬੋ ਲਾਲ ਦੇ ਗੀਤ ਸੁਣਾ ਰਹੇ ਹਾਂ, ਆਸ ਹੈ ਛੇਤੀ ਹੀ ਲਖਵੀ ਕੁਝ ਨਾ ਕੁਝ ਜਰੂਰ ਦੱਸੇਗਾ!)
*ਹਾਮਿਦ ਅਮੀਨ ਸਾਦਿਕ ਜਿਸ ਨੇ ਅੱਤਵਾਦੀਆਂ ਨੂੰ ਪੈਸੇ ਮੁਹੱਈਆ ਕਰਵਾਏ, ਗ੍ਰਿਫ਼ਤਾਰ (ਉਸ ਨੂੰ ਪੁੱਛਾਂਗੇ ਕਿ ਉਸ ਨੇ ਉਹ ਪੈਸੇ ਸਾਨੂੰ ਕਿਉਂ ਨਹੀਂ ਦਿੱਤੇ?)
*ਸਪੇਨ ਤੋਂ ਮੋਬਾਈਲ ਫੋਨ ਲੈ ਕੇ ਅੱਤਵਾਦੀਆਂ ਨੂੰ ਦੇਣ ਵਾਲਾ ਪਾਕਿ ਨਾਗਰਿਕ ਜਾਵੇਦ ਇਕਬਾਲ ਗ੍ਰਿਫ਼ਤਾਰ (ਮੋਬਾਈਲ ਤਾਂ ਸਾਡੇ ਦੇਸ਼ ਵਿੱਚ ਵੀ ਸਨ, ਅਸੀਂ ਇਸ ਬੰਦੇ ਨੂੰ ਜਰੂਰ ਫਾਂਸੀ ਲਾਵਾਂਗੇ!)
*ਪਾਕਿ ਚਾਹੁੰਦਾ ਹੈ ਕਿ ਅਜਮਲ ਅਮੀਰ ਕਸਾਬ ਅਦਾਲਤ 'ਚ ਆਪਣਾ ਬਿਆਨ ਦਰਜ ਕਰਵਾਏ (ਡਰ ਲੱਗਦੈ ਕਿਤੇ ਸਾਲ਼ਾ ਸੱਚ ਹੀ ਨਾ ਬੋਲ ਦੇਵੇ?)
*ਪਾਕਿ ਨੇ ਭਾਰਤ ਤੋਂ 30 ਸਵਾਲਾਂ ਦੇ ਜਵਾਬ ਮੰਗੇ, ਜਿਨ੍ਹਾਂ 'ਚ ਅੱਤਵਾਦੀਆਂ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਡੀ. ਐਨ. ਏ. ਦੇ ਨਮੂਨੇ ਸ਼ਾਮਿਲ ਹਨ। (ਹੁਣ ਇਹ ਸਵਾਲ ਅਗਲੇ ਸਾਲ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ ਬੋਰਡ ਦੀ ਪ੍ਰੀਖਿਆ ਵਿੱਚ ਪੁੱਛਿਆ ਕਰਾਂਗੇ!)
*ਸਾਜ਼ਿਸ਼ 'ਚ ਸ਼ਾਮਿਲ ਕੁਝ ਅੱਤਵਾਦੀਆਂ ਦਾ ਸਬੰਧ ਲਸ਼ਕਰ ਏ ਤਾਇਬਾ ਨਾਲ (ਬਾਕੀਆਂ ਦਾ ਸਾਡੇ ਨਾਲ਼!)
*ਲਸ਼ਕਰ ਅੱਤਵਾਦੀ ਤੇ ਸੰਚਾਰ ਮਾਹਿਰ ਜ਼ਰਾਰ ਸ਼ਾਹ ਕਾਬੂ (ਇਹ ਜਨਾਬ ਸਾਡੇ ਨਾਲ਼ੋਂ ਵੀ ਵਧੀਆ ਟੈਕਨੋਲੌਜੀ ਲਈ ਫਿਰਦਾ ਸੀ)
*ਦੋ ਹੋਰ ਸ਼ੱਕੀਆਂ ਦੀ ਪਛਾਣ ਖ਼ਾਨ ਤੇ ਰਿਆਜ਼ ਵੱਜੋਂ ਹੋਈ (ਇਕ ਦਾ ਸਬੰਧ ਖਾਨਾਂ ਦੇ ਕਬੀਲੇ ਨਾਲ਼ ਹੈ ਅਤੇ ਦੂਜੇ ਦਾ ਰਿਆਜ਼ੀਆਂ ਦੇ ਕਬੀਲੇ ਨਾਲ਼!)
*ਹਾਮਿਦ ਅਮੀਨ ਸਾਦਿਕ ਨੇ ਸਾਰੇ ਹਮਲੇ ਨੂੰ ਨੇਪਰੇ ਚਾੜ੍ਹਨ ਲਈ ਮਦਦ ਕੀਤੀ (ਇਹ ਬੰਦਾ ਤੇ ਅਸੀਂ ਐਂਵੇਂ ਹੀ ਫੜ੍ਹ ਲਿਆ ਹੈ!)
*ਜਾਂਚ ਦੌਰਾਨ ਅੱਤਵਾਦੀਆਂ ਦੇ ਦੋ ਲੁਕਣ ਟਿਕਾਣਿਆਂ ਦਾ ਪਤਾ ਲੱਗਾ-ਇਕ ਕਰਾਚੀ 'ਚ ਤੇ ਦੂਜਾ ਇੱਥੋਂ ਕੁਝ ਦੂਰੀ 'ਤੇ (ਦੂਜਾ...... ਸਾਡੇ ਪੁਲੀਸ ਸਟੇਸ਼ਨ ਦੇ ਅੰਦਰ ਹੀ ਹੈ)
*ਸਾਰੇ ਅੱਤਵਾਦੀ ਕਰਾਚੀ ਤੋਂ ਮੁੰਬਈ ਤਕ ਸਮੁੰਦਰੀ ਰਸਤੇ ਰਾਹੀਂ ਬੇੜੀਆਂ 'ਤੇ ਸਵਾਰ ਹੋ ਕੇ ਪੁੱਜੇ। (ਅਸੀਂ ਤਾਂ ਇਨ੍ਹਾਂ ਦਾ ਇੰਤਜਾਮ ਬੱਸ ਰਾਹੀਂ ਕੀਤਾ ਸੀ ਪਰ ....)
*ਇਕ ਬੇੜੀ ਲਈ ਜਿਸ ਦੁਕਾਨ ਤੋਂ ਇੰਜਣ ਖ਼ਰੀਦਿਆ ਗਿਆ ਉਸ ਦਾ ਪਤਾ ਲੱਗਾ-ਦੁਕਾਨਦਾਰ ਗ੍ਰਿਫ਼ਤਾਰ (ਏਹ ਵੀ ਰਗੜਿਆ ਗਿਆ, ਵਿਚਾਰਾ....)
*ਹਮਲਾਵਰਾਂ ਲਈ ਪੈਸਾ ਇਸਲਾਮਾਬਾਦ ਤੋਂ ਭੇਜਿਆ ਗਿਆ ਤੇ ਇਟਲੀ 'ਚ ਦਿੱਤਾ ਗਿਆ (ਉੱਥੇ ਹੀ ਸੇਫ ਹੈ ਜਨਾਬ....ਏਥੇ ਤਾਂ ਅਸੀਂ ਸਿੱਧੇ ਹੀ ਫਸਣਾ ਸੀ!)
*ਸਪੇਨ ਤੋਂ ਜਾਵੇਦ ਇਕਬਾਲ ਵੱਲੋਂ ਕੀਤੇ ਤਿੰਨ ਈ ਮੇਲ ਦਾ ਪਤਾ ਲੱਗਾ (ਬਾਕੀਆਂ ਦਾ ਦੇਖਦੇ ਆਂ ਕਿੱਦਾਂ ਪਤਾ ਲਾਉਂਦੇ ਆ?)
*ਅੱਤਵਾਦੀਆਂ ਵੱਲੋਂ ਵਰਤੋਂ 'ਚ ਲਿਆਂਦੇ ਗਏ ਕੁਝ ਸਿਮ ਕਾਰਡ ਭਾਰਤ 'ਚੋਂ ਖ਼ਰੀਦੇ ਗਏ (ਬਾਕੀ ਤਾਂ ਸਾਡੇ ਹੀ ਸਨ)


(ਖ਼ਬਰਾਂ ਦੀ ਤਫ਼ਸੀਲ "ਅਜੀਤ ਜਲੰਧਰ" ਤੋਂ ਧੰਨਵਾਦ ਸਹਿਤ)

1 comment:

Deep Jagdeep Singh said...

ਜਨਾਬ ਤੁਸੀ ਤਾਂ ਬੰਬ ਵਜਾਉਣ ਵਾਲਿਆ ਦੇ ਹੀ ਪਟਾਕੇ ਵਜਾ ਦਿੱਤੇ। ਵਧੀਆ ਮੱਕੂ ਠੱਪਿਆ ਬੱਲੇ ਸ਼ੇਰਾ। ਉਹਦੀ ਮਾਂ ਨੂੰ ਮਾਸੀ ਆਖਣ ਦਾ ਵੇਲਾ ਵੀ ਆਉਗਾ, ਜਿਹੜਾ ਬਿਆਨ ਦਿੰਦਾ।

ਬਾਈ ਬੇਨਤੀ ਆ ਵਰਡ ਵੇਰੀਫਿਕੇਸ਼ਨ ਹਟਾ ਲਵੋ ਕਮੈਂਟਸ ਤੋਂ ਕੰਮ ਸੌਖਾ ਹੋਜੂ

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...