9.4.09

ਰਾਤੀਂ ਛਿੱਤਰਾਂ ਦੀ ਹੋਈ ਬਰਸਾਤ.........

ਰਾਤ ਦੀ ਗੱਲ ਚਲੋ ਛੱਡ ਕੇ ਦਿਨ ਦੀ ਕਰ ਲੈਂਨੇ ਆਂ, ਸੰਸਾਰ ਵਿੱਚ
ਨਵੀਂ ਲਹਿਰ ਬੜੀ ਜੋਰ ਫੜਦੀ ਜਾ ਰਹੀ ਹੈ, ਮਹਿੰਗੇ ਭਾਅ ਦੇ ਜੁੱਤੇ
ਸਸਤੇ ਜਿਹੇ ਲੋਕਾਂ ਵੱਲ ਵਗਾਹ ਮਾਰਨੇ!
ਪੱਤਰਕਾਰ ਭਾਈਚਾਰਾ ਲੱਗਦੈ ਬਹੁਤ ਹੀ ਜ਼ਿਆਦਾ ਅਮੀਰ ਹੋ ਗਿਆ
ਹੈ ਕਿ ਅੱਜਕੱਲ੍ਹ ਜਣੇ-ਖਣੇ ਦੇ ਮੂੰਹ ਤੇ ਛਿੱਤਰ ਘੁਮਾ ਕੇ ਮਾਰਨ
ਦਾ ਆਦੀ ਬਣਦੈ ਜਾ ਰਿਹੈ, ਰੱਬ ਖੈਰ ਕਰੇ!
ਕਈ ਲੋਕ ਆਪਣਾ ਸਿਰ ਬਚਾਉਣ ਲਈ ਇਨਾਮ ਵੰਡ ਸਮਾਰੋਹ ਰਚਾਉਣ ਦੀਆਂ
ਤਿਆਰੀਆਂ 'ਚ ਰੁੱਝ ਗਏ ਨੇ, ਕੰਮ ਤਾਂ ਜ਼ਿੰਦਗੀ 'ਚ ਉਨ੍ਹਾਂ ਨੇ ਆਪ
ਵੀ ਕੋਈ ਮਾਅਰਕੇ ਵਾਲ਼ਾ ਨਹੀਂ ਕੀਤਾ ਸਗੋਂ ਸ਼ੇਰਾਂ ਦੇ ਸ਼ਿਕਾਰ ਤੇ
ਕਬਜ਼ਾ ਜਰੂਰ ਕਰੀ ਬੈਠੇ ਨੇ!
ਗੱਲ ਛਿੱਤਰਾਂ ਤੋਂ ਸ਼ੁਰੂ ਹੋਈ ਸੀ, ਖਤਮ ਵੀ ਛਿੱਤਰਾਂ ਤੇ ਹੀ
ਕਰਨੀ ਪੈਣੀ ਹੈ, ਏਸ ਲਈ ਆਖੀਰ 'ਚ ਸਿਰਫ ਇੰਨਾ ਹੀ ਕਹਾਂਗਾ ਕਿ
ਅੰਨ੍ਹੇ, ਬੋਲੇ ਲੋਕਾਂ ਨਾਲ਼ ਇਨਸਾਨੀਅਤ ਦੀ ਖਾਤਰ ਹੱਕਾਂ ਲਈ
ਲੜਨ ਵਾਲ਼ੇ ਲੋਕ ਬਹੁਤ ਹਨ ਦੁਨੀਆਂ 'ਚੇ, ਲੋੜ ਹੈ ਤਾਂ ਸਿਰਫ ਜਾਗਣ ਅਤੇ
ਜਗਾਉਣ ਦੀ!
ਹਥਿਆਰ 'ਜੁੱਤਾ' ਵੀ ਹੋ ਸਕਦਾ ਹੈ!!

--ਆਈ ਫੋਨ ਤੋਂ

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...